ਸੁਰਜੀਤ ਪ੍ਰਜਾਪਤ, ਮੰਡੀ ਲਾਧੂਕਾ

ਫਾਜ਼ਿਲਕਾ ਨਗਰ ਕੋਂਸਲ ਚੋਣਾਂ 'ਚ ਵਾਰਡ ਨੰਬਰ 09 ਤੋਂ ਜੇਤੂ ਕਾਂਗਰਸ ਪਾਰਟੀ ਦੀ ਉਮੀਦਵਾਰ ਵਨੀਤਾ ਗਾਂਧੀ ਪਤਨੀ ਸ਼ਾਮ ਲਾਲ ਗਾਂਧੀ ਨੇ ਚੋਣਾਂ ਤੋਂ ਪਹਿਲਾ ਵਾਰਡ ਵਾਸੀਆਂ ਨਾਲ ਇਕ ਵਾਅਦਾ ਕੀਤਾ ਸੀ ਕਿ ਉਹ ਸਾਨੂੰ ਵੋਟ ਪਾਉਣ ਅਸੀਂ ਵਾਰਡ ਅੰਦਰ ਪੂਰੀ ਇਮਾਨਦਾਰੀ ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਗੇ ਤਾਂ ਵਨੀਤਾ ਗਾਂਧੀ ਨੇ ਵਾਰਡ ਨੰ 09 ਨੂੰ ਸਵੱਛ 'ਤੇ ਸਾਫ਼ ਸੁਥਰਾ ਬਣਾਉਣ ਦਾ ਬੀੜਾ ਚੁੱਕਿਆ ਹੈ ਤਾਂ ਜੋ ਵਾਰਡ 'ਚ ਗੰਦਗੀ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ ਇਸ ਦੇ ਤਹਿਤ ਅੱਜ ਵਨੀਤਾ ਗਾਂਧੀ ਅਤੇ ਆਪਣੇ ਪਤੀ ਸ਼ਾਮ ਲਾਲ ਗਾਂਧੀ ਦੇ ਸਹਿਯੋਗ ਨਾਲ ਵਾਰਡ ਦੀਆਂ ਗੰਦੇ ਪਾਣੀ ਵਾਲੀਆਂ ਨਾਲੀਆਂ ਨੂੰ ਸਾਫ ਕਰਵਾਇਆ ਗਿਆ ਵਨੀਤਾ ਗਾਂਧੀ ਨੇ ਦੱਸਿਆ ਕਿ ਪਹਿਲਾਂ ਇਹ ਗੰਦੇ ਪਾਣੀ ਵਾਲੀਆਂ ਨਾਲੀਆਂ ਕੂੜੇ ਕੰਰਕਟ ਦੇ ਨਾਲ ਭਰੀਆਂ ਹੋਈਆਂ ਸਨ ਜਿਸਦੇ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਵਾਰਡ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਵਨੀਤਾ ਗਾਂਧੀ ਨੇ ਦੱਸਿਆ ਕਿ ਲੋਕਾਂ ਨੂੰ ਜ਼ਿਆਦਾਤਰ ਇਹੀ ਸ਼ਿਕਾਇਤ ਹੁੰਦੀ ਹੈ ਕਿ ਲੋਕ ਚੋਣਾਂ ਦੇ ਦੌਰਾਨ ਵੱਡੀਆਂ ਵੱਡੀਆਂ ਗੱਲਾਂ ਅਤੇ ਵਾਅਦੇ ਕਰਦੇ ਹਨ ਪਰ ਜਦੋਂ ਹੀ ਚੋਣਾਂ ਖਤਮ ਹੁੰਦੀਆਂ ਹਨ ਤਾਂ ਜਿੱਤਣ ਵਾਲੇ ਉਮੀਦਵਾਰ ਦਿਖਾਈ ਨਹੀਂ ਦਿੰਦੇ ਹਨ ਪਰ ਮੈਂ ਉਨ੍ਹਾਂ ਉਮੀਦਵਾਰਾਂ ਵਿੱਚੋਂ ਨਹੀਂ ਹਾਂ ਜੋ ਵੋਟਾਂ ਲੈਣ ਤੋਂ ਬਾਅਦ ਆਪਣੇ ਘਰ 'ਚ ਬੈਠ ਜਾਵਾਂਗੀ ਵਨੀਤਾ ਗਾਂਧੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੇ ਵੱਲੋਂ ਆਪਣੇ ਵਾਰਡ ਨੰਬਰ 09 ਨੂੰ ਸਵੱਛ ਅਤੇ ਸਾਫ਼ ਸੁਥਰਾ ਬਣਾਉਣ ਦਾ ਅਭਿਆਨ ਚਲਾਇਆ ਹੈ ਜਿਸ ਦੇ ਤਹਿਤ ਅਜ ਵਾਰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕਰਵਾਈ ਗਈ ਵਨੀਤਾ ਗਾਂਧੀ ਨੇ ਦੱਸਿਆ ਕਿ ਜੋ ਵਾਅਦੇ ਮੈਂ ਚੋਣ ਲੜਨ ਸਮੇਂ ਵਾਰਡ ਵਾਸੀਆਂ ਨਾਲ ਕੀਤੇ ਸਨ ਉਹ ਸਿਰਫ਼ ਉਨ੍ਹਾਂ ਵਾਅਦਿਆਂ ਨੂੰ ਨਹੀਂ ਬਲਕਿ ਉਸ ਤੋਂ ਅੱਗੇ ਵਧ ਕੇ ਵਾਰਡ ਦੇ ਵਿਕਾਸ ਲਈ ਕੰਮ ਕਰਵਾਵਾਂਗੀ ਵਨੀਤਾ ਗਾਂਧੀ ਨੇ ਦੱਸਿਆ ਕਿ ਇਹ ਤਾਂ ਹੁਣ ਸ਼ੁਰੁਆਤ ਹੋਈ ਹੈ 'ਤੇ ਜਲਦੀ ਹੀ ਵਾਰਡ ਨੰਬਰ 09 ਦੇ ਲੋਕ ਵਿਕਾਸ ਦੇ ਮਾਮਲੇ 'ਚ ਵਾਰਡ ਨੂੰ ਨੰਬਰ ਵਨ ਦੇਖਣਗੇ ਇਸ ਮੌਕੇ ਵਨੀਤਾ ਗਾਂਧੀ ਅਤੇ ਉਨ੍ਹਾਂ ਦੇ ਪਤੀ ਸ਼ਾਮ ਲਾਲ ਗਾਂਧੀ ਦੇ ਵੱਲੋਂ ਵਾਰਡ ਨੰਬਰ 09 ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵਾਰਡ ਨੂੰ ਸਾਫ਼ ਸੁਥਰਾ ਬਣਾਉਣ 'ਚ ਉਨ੍ਹਾਂ ਦਾ ਸਹਿਯੋਗ ਕਰਨ।