13 ਦੀ ਨਵੋਦਿਆ ਪ੍ਰੀਖਿਆ ਦੇ 2 ਪ੍ਰੀਖਿਆ ਕੇਂਦਰ ਬਦਲੇ
ਨਵੋਦਿਆ ਸਕੂਲ ਵਿਚ ਛੇਵੀਂ ਜਮਾਤ ਲਈ ਦਾਖਲਾ ਪ੍ਰੀਖਿਆ13 ਦਸੰਬਰ ਨੂੰ
Publish Date: Tue, 09 Dec 2025 05:16 PM (IST)
Updated Date: Tue, 09 Dec 2025 05:18 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੁਨੀਲਾ ਅਰੋੜਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਯ ਮਹੀਆਂ ਵਾਲਾ ਕਲਾਂ ਵਿਖੇ ਸੈਸ਼ਨ 2026-27 ਵਿਚ ਕਲਾਸ ਛੇਵੀਂ ਦੇ ਦਾਖਲੇ ਲਈ ਪ੍ਰੀਖਿਆ ਮਿਤੀ 13 ਦਸੰਬਰ 2025 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ 9 ਕੇਂਦਰਾਂ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ 2 ਪ੍ਰੀਖਿਆ ਕੇਂਦਰਾਂ ਨੂੰ ਇਲੈਕਸ਼ਨ ਕਾਰਨ ਬਦਲਿਆ ਗਿਆ ਹੈ। ਜਿਸ ਅਨੁਸਾਰ ਐੱਮਐੱਲਐੱਮ ਸੀਨੀਅਰ ਸੈਕਡਰੀ ਸਕੂਲ ਫਿਰੋਜ਼ਪੁਰ ਦੇ ਸਾਰੇ ਬੱਚਿਆ ਦੇ ਪੇਪਰ ਹੁਣ ਐੱਮਐੱਲਐੱਮ ਹਾਈ ਸਕੂਲ ਫਿਰੋਜ਼ਪੁਰ ਕੈਂਟ ਵਿਚ ਹੋਣਗੇ ਅਤੇ ਤਹਿਸੀਲ ਗੁਰੂਹਰਹਸਹਾਏ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਗੁਰੂਹਰਸਹਾਏ ਦੇ ਪੇਪਰ ਜੀਟੀਬੀ ਪਬਲਿਕ ਸਕੂਲ ਗੁਰੂਹਰਸਹਾਏ ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਨਵੇ ਪ੍ਰੀਖਿਆ ਕੇਂਦਰ ਵਿਚ ਮਿਤੀ 13 ਦਸੰਬਰ 2025 ਨੂੰ ਸਵੇਰੇ 9 ਵਜੇ ਪਹੁੰਚ ਜਾਣ।