ਅੰਗਰੇਜ਼ ਭੁੱਲਰ, ਫਿਰੋਜ਼ਪੁਰ

ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਿਫ਼ਰੋਜ਼ਪੁਰ ਦੀ ਮੀਟਿੰਗ 'ਚ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜ਼ਿਲ੍ਹਾ ਿਫ਼ਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਵਿਚ ਚੁਣੇ ਗਏ ਡੈਲੀਗੇਟ ਦੁਆਰਾ ਸਰਬਸੰਮਤੀ ਨਾਲ ਬਖ਼ਸ਼ੀਸ਼ ਸਿੰਘ ਸਿੱਧੂ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਸਬੀਰ ਸਿੰਘ ਲੋਹਗੜ੍ਹ ਨੂੰ ਜਨਰਲ ਸਕੱਤਰ, ਗੁਰਬਖ਼ਸ਼ ਸਿੰਘ ਸ਼ਾਹਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਸ਼ੋਤਮ ਚੰਦ ਨੂਰਪੁਰ ਸੇਠਾਂ ਨੂੰ ਕੈਸ਼ੀਅਰ, ਸਤਪਾਲ ਸਿੰਘ ਸੋਹਨਗੜ੍ਹ ਮੀਤ ਪ੍ਰਧਾਨ, ਮਨਜੀਤ ਸਿੰਘ ਮਖੂ ਮੀਤ ਪ੍ਰਧਾਨ ਅਤੇ ਰਾਜ ਕੁਮਾਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਮਹਿਮਾ ਪ੍ਰਰੈਸ ਸਕੱਤਰ, ਰਾਕੇਸ਼ ਕੁਮਾਰ ਜੀਵਾ ਅਰਾਈ ਪ੍ਰਰੋਪੋਗੰਡਾ ਸਕੱਤਰ, ਹਰਪ੍ਰਰੀਤ ਸਿੰਘ ਸਰਹਾਲੀ ਸਹਾਇਕ ਖਜ਼ਾਨਚੀ ਅਤੇ ਸਿਮਰਜੀਤ ਸਿੰਘ ਬੂਟੇਵਾਲੀ ਜ਼ਿਲ੍ਹਾ ਜਥੇਬੰਦੀ ਐਡੀਟਰ ਵਜੋਂ ਚੁਣ ਲਿਆ ਗਿਆ ਇਸ ਸਮੇਂ ਲਾਲਜੀਤ ਸਿੰਘ ਥੇਹ ਗੁੱਜਰ ਬਲਾਕ ਪ੍ਰਧਾਨ ਿਫ਼ਰੋਜ਼ਪੁਰ, ਸਰਬਜੀਤ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ, ਹਰਪ੍ਰਰੀਤ ਸਿੰਘ ਬਲਾਕ ਪ੍ਰਧਾਨ ਜ਼ੀਰਾ, ਅਮਰਿੰਦਰ ਸਿੰਘ ਬਲਾਕ ਪ੍ਰਧਾਨ ਮਖੂ, ਸੁਮਿਤ ਸ਼ਰਮਾ ਬਲਾਕ ਪ੍ਰਧਾਨ ਮਮਦੋਟ, ਗੁਰਮੀਤ ਸਿੰਘ ਬੁੱਕਣ ਖਾਂ ਵਾਲਾ, ਕੁਲਵਿੰਦਰ ਕੋਹਰ ਸਿੰਘ ਵਾਲਾ ਤੋਂ ਇਲਾਵਾ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਗੁਰਦੇਵ ਸਿੰਘ ਸਿੱਧੂ ਸੂਬਾ ਪ੍ਰਧਾਨ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਯੂਨੀਅਨ ਵੱਲੋਂ ਪਹਿਲੀ ਮੀਟਿੰਗ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਅਤੇ ਮਿਤੀ 24, 25 ਅਤੇ 26 ਜਨਵਰੀ ਜ਼ਿਲ੍ਹੇ ਭਰ ਦੀਆਂ ਸੁਸਾਇਟੀਆਂ ਬੰਦ ਰੱਖ ਕੇ ਦਿੱਲੀ ਵੱਲ ਨੂੰ ਕੂਚ ਕਰਨ ਦਾ ਫ਼ੈਸਲਾ ਕੀਤਾ ਗਿਆ ਇਸ ਮੌਕੇ ਜਥੇਬੰਦੀ ਵੱਲੋਂ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਤਿੰਨੋਂ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ।