ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਯੂਟੀ ਮੁਲਾਜ਼ਮ ਅਤੇ ਸਾਂਝਾ ਫਰੰਟ ਪੰਜਾਬ ਵੱਲੋਂ ਮੋਰਿੰਡਾ 'ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਹਿੱਸਾ ਲੈਣ ਲਈ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਜ਼ ਮੋਰਿੰਡਾ ਰੈਲੀ ਲਈ ਰਵਾਨਾ ਹੋਏ। ਇਹ ਜਾਣਕਾਰੀ ਦਿੰਦਿਆਂ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਕਿਸ਼ਨ ਜਾਗੋਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਤੋਂ ਲਗਾਤਾਰ ਆਨਾਕਾਨੀ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੰਗ ਹੈ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕੀਤੀ ਜਾਵੇ, ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿਚ ਲੰਮੇ ਸਮੇ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ, 2004ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਨਵੀ ਭਰਤੀ ਚਾਲੂ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਜਾਵੇ, ਮੁਲਾਜ਼ਮਾਂ ਤੇ ਲਗਾਇਆ 2400 ਸਾਲਾਨਾ ਜਜ਼ੀਆ ਬੰਦ ਕੀਤਾ ਜਾਵੇ। ਉਨਾਂ੍ਹ ਕਿਹਾਂ ਕਿ ਵਿਸ਼ਾਲ ਰੈਲੀ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਦਾ ਿਘਰਾਓ ਕੀਤਾ ਜਾਵੇਗਾ। ਇਸ ਮੌਕੇ ਕਿਸ਼ਨ ਚੰਦ ਜਾਗੋਵਾਲੀਆ, ਸਤਨਾਮ ਸਿੰਘ, ਹਰੀ ਕ੍ਰਿਸ਼ਨ, ਗੁਰਦੀਪ ਸਿੰਘ ਐੱਸਬੀ ਐਸ ਕਾਲਜ, ਬਲਵੀਰ ਸਿੰਘ ਗੋਖੀ ਵਾਲਾ, ਬਲਵਿੰਦਰ ਸਿੰਘ ਤੂੰਬੜ ਭੰਨ, ਬਾਬਾ ਕੁਲਵੰਤ ਸਿੰਘ ਸ਼ਹਿਜ਼ਾਦੀ, ਬਾਕੇ ਲਾਲ ਹਕੂਮਤ ਵਾਲਾ, ਲਖਵੀਰ ਸਿੰਘ ਕੋਟ ਕਰੋੜ, ਸੋਨੂੰ ਘਲਖੁਰਦ, ਰਾਜ ਸਿੰਘ ਸਹਾਨ ਕੇ, ਜੀਤ ਸਿੰਘ ਸਹਾਨ ਕੇ, ਮੁਖਤਿਆਰ ਸਿੰਘ ਹਜ਼ਾਰਾਂ ਸਿੰਘ ਵਾਲਾ, ਪ੍ਰਕਾਸ਼ ਸਿੰਘ ਹਜਾਰਾਂ ਸਿੰਘ ਵਾਲਾ ਆਦਿ ਹਾਜ਼ਰ ਸਨ।