ਪੱਤਰ ਪ੍ਰਰੇਰਕ, ਗੋਲੂ ਕਾ ਮੋੜ : ਦੱਸਵੀਂ ਅਤੇ ਬਾਰਵੀਂ ਦੀਆਂ ਜਮਾਤਾਂ ਵਿਚ ਸ਼ਾਨਦਾਰ ਨਤੀਜੇ ਦੇਣ ਵਾਲੇ ਜ਼ਿਲ੍ਹਾ ਫਰੀਦਕੋਟ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਮੁਖੀਆ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਨੂੰ ਦੱਸਵੀਂ ਜਮਾਤ ਦਾ 100 ਪ੍ਰਤੀਸ਼ਤ ਨਤੀਜਾ ਦੇਣ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਕੂਲ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਨੇ 98 ਪ੍ਰਤੀਸ਼ਤ ਅੰਕ ਲੈ ਕੇ ਜ਼ਿਲ੍ਹਾ ਫਿਰੋਜ਼ਪੁਰ ਵਿਚੋਂ ਪਹਿਲਾ ਸਥਾਨ ਅਤੇ ਪੰਜਾਬ ਵਿਚੋਂ 12ਵਾਂ ਸਥਾਨ ਹਾਸਲ ਕੀਤਾ ਅਤੇ ਇਸ ਤੋਂ ਇਲਾਵਾ 18 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਸਕੂਲ ਅਤੇ ਮਾਪਿਆਂ, ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀ ਇਕ ਮਿਹਨਤ ਟੀਮ ਵਜੋਂ ਕੰਮ ਕਰ ਰਹੇ ਹਨ ਅਤੇ ਸਮੂਹ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਵਾ ਕੇ ਵਧੀਆ ਨਤੀਜੇ ਦੇ ਖੁਸ਼ੀ ਦਾ ਮੌਕਾ ਦਿੱਤਾ ਹੈ ਅਤੇ ਉਹ ਸਾਰੇ ਵਧਾਈ ਦੇ ਪਾਤਰ ਹਨ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੇਕ ਸਿੰਘ, ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ ਅਤੇ ਡੀਐੱਮ ਰਵੀ ਗੁਪਤਾ, ਉਮੇਸ਼ ਕੁਮਾਰ, ਅਨਿਲ ਕੱਕੜ ਆਦਿ ਹਾਜ਼ਰ ਸਨ। ਸਕੂਲ ਨੂੰ ਸਨਮਾਨ ਚਿੰਨ੍ਹ ਮਿਲਣ ਤੇ ਸਮੂਹ ਸਟਾਫ ਮੈਂਬਰ ਸ਼੍ਰੀਮਤੀ ਸਿਮਰਜੀਤ ਕੌਰ, ਸੁਨੀਲ ਕੁਮਾਰ, ਸੰਦੀਪ ਕੁਮਾਰ, ਸ਼੍ਰੀਮਤੀ, ਅਮਨਦੀਪ, ਪਰਮਜੀਤ ਸਿੰਘ, ਮਨਪ੍ਰਰੀਤ ਕੰਬੋਜ਼, ਪਵਨ ਕੰਬੋਜ਼, ਸ਼੍ਰੀਮਤੀ ਦਿਸ਼ਾ, ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀਮਤੀ ਪਰਮਪਾਲ ਕੌਰ, ਸ਼੍ਰੀਮਤੀ ਪ੍ਰਰੀਤ ਬਾਲਾ, ਜਗਤਾਰ ਸਿੰਘ ਆਦਿ ਨੇ ਵਧਾਈ ਦਿੱਤੀ।