ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਬੁੱਧਵਾਰ ਨੂੰ ਫਿਰੋਜ਼ਪੁਰ ਛਾਉਣੀ ਤੇ ਫਿਰੋਜ਼ਪੁਰ ਸ਼ਹਿਰ ਵਿੱਚ ਮਨਾਇਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਤੋਂ ਇਲਾਵਾ ਸਾਬਕਾ ਵਿਧਾਇਕ ਰਾਣਾ ਸੋਢੀ ਬਤੌਰ ਮੁੱਖ ਮਹਿਮਾਨ ਪਹੁੰਚੇ। ਿਫ਼ਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚ ਦੋ ਜਗ੍ਹਾ 'ਤੇ ਰਾਵਣ ਦਹਿਨ ਦਾ ਇੰਤਜ਼ਾਮ ਕੀਤਾ ਗਿਆ ਸੀ। ਫਿਰੋਜ਼ਪੁਰ ਸ਼ਹਿਰ ਵਿਚ ਮਹਾਂਵੀਰ ਦੁਸਹਿਰਾ ਕਮੇਟੀ ਤੇ ਸੀਆਰਾਮ ਡ੍ਰਾਮੈਟਿਕ ਕਲੱਬ ਵੱਲੋਂ ਹਰ ਵਾਰ ਦੀ ਤਰਾਂ੍ਹ ਦਸਹਿਰੇ ਦੇ ਪ੍ਰਬੰਧ ਕੀਤੇ ਗਏ ਸਨ। ਦੋਵਾਂ ਹੀ ਧੜਿਆਂ ਵੱਲੋਂ ਤਿੰਨ ਤਿੰਨ ਰਾਵਣ ਬਣਾਏ ਗਏ ਸਨ। ਹਾਊਸਿੰਗ ਬੋਰਡ ਕਲੋਨੀ ਦੇ ਮੈਦਾਨ ਵਿਚ ਬੀਤੇ ਕੁਝ ਸਾਲਾਂ ਤੋਂ ਮਰਹੂਮ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਨਾਂ 'ਤੇ ਪਾਰਕ ਬਣਾਏ ਜਾਣ ਮਗਰੋਂ ਇਹ ਦੁਸਹਿਰਾ ਪਿਛਲੇ ਸਾਲ ਭਗਤ ਸਿੰਘ ਸਟੇਡੀਅਮ ਵਿਚ ਕੀਤਾ ਗਿਆ ਸੀ। ਪਰ ਇਸ ਵਾਰ ਉਥੇ ਵੀ ਸਿੰਥੈਟਿਕ ਟਰੈਕ ਵਿਛਾਏ ਜਾਣ ਕਾਰਨ ਇਹ ਦੁਸਹਿਰਾ ਇਸ ਵਾਰ ਫਿਰੋਜ਼ਪੁਰ ਸ਼ਹਿਰ ਦੇ ਆਈਟੀਆਈ ਮੈਦਾਨ ਵਿੱਚ ਮਨਾਇਆ ਗਿਆ। ਿਫ਼ਰੋਜ਼ਪੁਰ ਸ਼ਹਿਰ ਵਿੱਚ ਦੁਸਹਿਰਾ ਮਨਾਏ ਜਾਣ ਲਈ ਆਖ਼ਰੀ ਮੌਕੇ 'ਤੇ ਜਗ੍ਹਾ ਦਾ ਫਾਈਨਲ ਕੀਤਾ ਗਿਆ ਸੀ ।ਜਗ੍ਹਾ ਬਦਲੇ ਜਾਣ ਦੇ ਬਾਵਜੂਦ ਲੋਕਾਂ ਦੇ ਜੋਸ਼ ਵਿਚ ਕੋਈ ਕਮੀ ਨਹੀਂ ਸੀ । ਫਿਰੋਜ਼ਪੁਰ ਸ਼ਹਿਰ ਦੀ ਮਹਾਂਵੀਰ ਦੁਸਹਿਰਾ ਕਮੇਟੀ ਵੱਲੋਂ ਵੱਲੋਂ ਮਨਾਏ ਗਏ ਦਸਹਿਰਾ ਵਿੱਚ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਜਦਕਿ ਸੀਆ ਰਾਮ ਦੁਸ਼ਹਿਰਾ ਕਮੇਟੀ ਵੱਲੋਂ ਸਾਬਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਸਨ। ਦੋਵਾਂ ਹੀ ਕਲੱਬਾਂ ਵੱਲੋਂ ਰਿਮੋਟ ਕੰਟਰੋਲ ਦੇ ਨਾਲ ਰਾਵਣ ਦਹਿਨ ਕਰਵਾਇਆ ਗਿਆ ਇਸ ਤੋਂ ਪਹਿਲੋਂ ਰਾਵਣ ਅਤੇ ਭਗਵਾਨ ਰਾਮ ਦੀ ਸੈਨਾ ਦਰਮਿਆਨ ਜੰਗ ਦੀਆਂ ਝਾਕੀਆਂ ਵੀ ਕੱਢੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਰਣਬੀਰ ਸਿੰਘ ਭੁੱਲਰ ਨੇ ਆਖਿਆ ਕਿ ਭਿ੍ਸ਼ਟਾਚਾਰ ਅਤੇ ਬਦੀ ਜਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ ਪਰ ਆਖਰ ਜਿੱਤ ਸਚਾਈ ਦੀ ਹੁੰਦੀ ਹੈ। ਉਨਾਂ੍ਹ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਭਿ੍ਸ਼ਟਾਚਾਰ ਬਦੀ ਅਤੇ ਹਰ ਬੁਰਾਈ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।

ਰਾਵਣ ਨੂੰ ਸਾੜਨ ਲਈ ਸਨਾਤਨ ਧਰਮ ਸਭਾ ਵੱਲੋਂ ਫਿਰੋਜ਼ਪੁਰ ਛਾਉਣੀ ਦੇ ਰਾਮਲੀਲਾ ਮੈਦਾਨ ਵਿੱਚ ਦੁਸਹਿਰਾ ਮੇਲਾ ਕਰਵਾਇਆ ਗਿਆ ਜਿਥੇ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਰਜਨੀਸ਼ ਕੁਮਾਰ ਦਹੀਆ ਅਤੇ ਐਸਐਸਪੀ ਸੁਰਿੰਦਰ ਲਾਂਬਾ ਨੇ ਮੁੱਖ ਮਹਿਮਾਨ ਵਜੋਂ ਸ਼ਰਿਕਤ ਕੀਤੀ । ਪ੍ਰਧਾਨ ਬਾਲਕ੍ਰਿਸ਼ਨ ਮਿੱਤਲ ਨੇ ਦੱਸਿਆ ਕਿ ਭਗਵਾਨ ਰਾਮ ਅਤੇ ਰਾਵਣ ਦੀ ਫੌਜ ਵਿੱਚ ਭਿਆਨਕ ਲੜਾਈ ਹੋਈ, ਜਿਸ ਦੌਰਾਨ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਹੋਈ ਅਤੇ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ। ਮੇਲੇ ਵਿੱਚ ਰਾਵਣ ਦਾ 40 ਫੁੱਟ ਦਾ ਪੁਤਲਾ ਆਤਿਸ਼ਬਾਜ਼ੀ ਖਿੱਚ ਦਾ ਕੇਂਦਰ ਰਿਹਾ। ਜਿਵੇਂ ਹੀ ਰਾਵਣ ਦਾ ਪੁਤਲਾ ਫੂਕਿਆ ਗਿਆ ਤਾਂ ਰਾਵਣ ਬਣਾਉਣ ਵਾਲਾ ਰਾਜਕੁਮਾਰ ਰੋ ਪਿਆ। ਕੁਮਾਰ ਨੇ ਦੱਸਿਆ ਕਿ ਇਕ ਮਹੀਨਾ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਜਿਸ ਸ਼ੌਕ ਨਾਲ ਉਸ ਨੇ ਇਨਾਂ੍ਹ ਪੁੱਤਰਾਂ ਨੂੰ ਤਿਆਰ ਕੀਤਾ ਸੀ, ਉਹ ਉਸ ਦੀਆਂ ਅੱਖਾਂ ਸਾਹਮਣੇ ਸੜ ਗਿਆ। ਰਾਜਕੁਮਾਰ ਨੇ ਕਿਹਾ, ਪਰ ਇਹ ਕੁਦਰਤ ਦਾ ਨਿਯਮ ਹੈ, ਬੁਰਾਈ 'ਤੇ ਸੱਚ ਅਤੇ ਚੰਗਿਆਈ ਦੀ ਜਿੱਤ ਹਰ ਹਾਲ ਵਿੱਚ ਹੁੰਦੀ ਹੈ।