ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਹਰ ਸਾਲ ਦੀ ਤਰ੍ਹਾਂ ਦੀ ਇਸ ਸਾਲ ਵੀ ਦੁਸਹਿਰਾ ਕਮੇਟੀ ਵੱਲੋਂ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਦੁਸਹਿਰੇ ਦੌਰਾਨ ਇਕ ਖਾਸ ਗੱਲ ਦੇਖਣ ਨੂੰ ਮਿਲੀ ਕਿ ਪਹਿਲੀ ਵਾਰ ਸਮੁੱਚੀ ਕਾਂਗਰਸ ਲੀਡਰਸ਼ਿਪ ਰਮਿੰਦਰ ਆਵਲਾ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਦੁਸਹਿਰੇ 'ਤੇ ਪਹੁੰਚੀ। ਇਸ ਤੋਂ ਇਲਾਵਾ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਵੀ ਟੀਮ ਸਹਿਤ ਦੁਸਹਿਰਾ ਗਰਾਉਂਡ 'ਤੇ ਪਹੁੰਚੇ। ਸਭ ਤੋਂ ਪਹਿਲਾ ਦੁਸਹਿਰਾ ਕਮੇਟੀ ਦੇ ਸਰਪ੍ਰਸਤ ਪ੍ਰਰੇਮ ਵਲੇਚਾ, ਪ੍ਰਧਾਨ ਦਰਸ਼ਨ ਲਾਲ ਵਧਵਾ, ਸਕੱਤਰ ਰਜਨੀਸ਼ ਦੂਮੜਾ ਵਲੋਂ ਆਏ ਮੇਹਮਾਨਾਂ ਰਮਿੰਦਰ ਆਵਲਾ, ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਹੰਸ ਰਾਜ ਜੋਸਨ, ਅਨੀਸ਼ ਸਿਡਾਨਾ, ਸ਼ਹਿਰੀ ਪ੍ਰਧਾਨ ਦਰਸ਼ਨ ਵਾਟਸ,ਮਲਕੀਤ ਹੀਰਾ ਅਤੇ ਅਕਾਲੀ ਦਲ ਦੇ ਚੋਣ ਅਬਜਰਵਰ ਜਨਮੇਜਾ ਸਿੰਘ ਸੇਖੋ, ਸਤਿੰਦਰਜੀਤ ਸਿੰਘ ਮੰਟਾ, ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਹੋਰਨਾਂ ਦਾ ਸਵਾਗਤ ਕੀਤਾ ਗਿਆ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਿਲ ਵਲੇਚਾ, ਪੂਰਨ ਮੂਜੈਦੀਆ, ਟਿੱਕਣ ਪਰੂਥੀ, ਰਾਜ ਚੌਹਾਨ, ਨੰਨੂ ਕੁੱਕੜ, ਰਾਜ ਕੁਮਾਰ ਦੂਮੜਾ, ਸੁਮਿਤ ਕੁੱਕੜ, ਮਿੰਟੂ ਦੂਮੜਾ, ਰਵੀ ਕੁੱਕੜ, ਅਸ਼ੋਕ ਕੁੱਕੜੇਜਾ, ਰਿੰਕੂ ਮਿੱਢਾ, ਵਿਵੇਕ ਕੁਮਾਰ ਅਤੇ ਹੋਰ ਆਗੂ ਮੌਜੂਦ ਸਨ।