ਸਟਾਫ ਰਿਪੋਰਟਰ, ਫਿਰੋਜ਼ਪੁਰ: ਕੇਂਦਰੀ ਜੇਲ੍ਹ ਵਿਚ ਪੀਲੇ ਰੰਗ ਦੀ ਗੇਂਦ ਬਰਾਮਦ ਹੋਈ, ਜਿਸ ਵਿਚ ਅਫੀਮ ਵਰਗੀ ਸ਼ੈਅ ਬਰਾਮਦ ਹੋਈ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਅਨਸਰ ਖ਼ਿਲਾਫ਼ 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਬਾਰੇ ਏਐੱਸਆਈ ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੱਤਰ ਨੰਬਰ 4185 ਰਾਹੀਂ ਸੁਖਵੰਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਸ਼ਿਕਾਇਤ ਕੀਤੀ ਹੈ ਕਿ ਮੰਗਲਵਾਰ ਨੂੰ ਤਲਾਸ਼ੀ ਦੌਰਾਨ ਜੇਲ੍ਹ ਦੇ ਪਿਛਲੇ ਪਾਸੇ ਬਗੀਚੀ ਵਿੱਚੋਂ ਇਕ ਪੀਲੇ ਰੰਗ ਦੀ ਗੇਂਦ ਬਰਾਮਦ ਹੋਈ।

ਗੇਂਦ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਇਸ ਵਿੱਚੋਂ ਅਫੀਮ ਵਰਗੀ ਵਸਤੂ ਬਰਾਮਦ ਹੋਈ, ਜਿਸ ਦਾ ਵਜ਼ਨ 30 ਗ੍ਰਾਮ ਸਮੇਤ ਲਿਫ਼ਾਫ਼ਾ ਹੈ। ਜਾਂਚਕਰਤਾ ਨੇ ਦੱਸਿਆ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।