ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਨਾਰੀ ਸਿੱਖਿਆ ਦੇ ਖੇਤਰ ਵਿਚ ਨਿੱਤ ਨਵੇਂ ਮਾਰਕੇ ਮਾਰ ਰਿਹਾ ਹੈ। ਜਿਸ ਦਾ ਸਾਰਾ ਸਿਹਰਾ ਪਿੰ੍ਸੀਪਲ ਡਾ. ਮਧੂ ਪਰਾਸ਼ਰ ਸਿਰ ਸੱਜਦਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਸ ਕਾਲਜ ਨੂੰ ਉਸ ਬੁਲੰਦੀ 'ਤੇ ਪਹੁੰਚਾਇਆ ਹੈ, ਜਿਥੇ ਇਸ ਦਾ ਸਾਨੀ ਕੋਈ ਨਹੀਂ ਹੈ। ਇਸੇ ਕੜੀ ਤਹਿਤ ਡਾ. ਪਰਾਸ਼ਰ ਕਈ ਤਰ੍ਹਾਂ ਦੇ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਸਟੇਟ ਪੁਰਸਕਾਰ ਆਪਣੇ ਨਾਮ ਕਰਵਾ ਚੁੱਕੇ ਹਨ ਤੇ ਹਾਲ ਹੀ ਵਿਚ ਇਸੇ ਲੜੀ ਵਿਚ ਇਕ ਹੋਰ ਰਾਸ਼ਟਰੀ ਪੁਰਸਕਾਰ ਦੀ ਸ਼ਮੂਲੀਅਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਡਾ. ਪਰਾਸ਼ਰ ਅੌਰਤ ਸ਼ਸਕਤੀਕਰਨ ਦੀ ਸ੍ਰੇਸ਼ਟ ਉਦਾਹਰਨ ਹਨ। ਡਾ. ਮਧੂ ਪਰਾਸ਼ਰ ਪਿ੍ਰੰਸੀਪਲ ਦੇਵ ਸਮਾਜ ਕਾਲਜ ਨੇ ਦੱਸਿਆ ਕਿ ਇਹ ਸਨਮਾਨ ਸਮਾਰੋਹ ਗੁਰੂ ਗ੍ਰਾਮ (ਹਰਿਆਣਾ) ਦੇ ਰੈਡੀਸਨ ਹੋਟਲ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਦੇਸ਼ ਭਰ ਤੋਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੀਆਂ 25 ਮਹਿਲਾਵਾਂ ਨੂੰ ਸਨਮਾਨਿਤ ਕੀਤਾ। ਇਸ ਰਾਸ਼ਟਰੀ ਪੱਧਰ ਦੇ ਪ੍ਰਰੋਗਰਾਮ ਵਿਚ ਡਾ. ਮਧੂ ਪਰਾਸ਼ਰ ਨੂੰ ਨਾਰੀ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ''ਮੋਸਟ ਪ੍ਰਸਟੀਜੀਅਸ ਵੂਮੈਨ ਅਚੀਵਰ ਐਵਾਰਡ 2019'' ਨਾਲ ਨਿਵਾਜਿਆ ਗਿਆ। ਇਸ ਸਨਮਾਨ ਤੋਂ ਵੀ ਬਿਨ੍ਹਾ ਵੀ ਡਾ. ਮਧੂ ਪਰਾਸ਼ਰ ਨੂੰ ਇਹੋ ਜਿਹੇ ਕਈ ਮਾਨਾਂ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਜਿਵੇਂ 2002 ਵਿਚ ਉਨ੍ਹਾਂ ਨੂੰ ਅਮੈਰਿਕਨ ਬਾਇਓਗ੍ਰਾਫੀ ਇੰਸਟੀਟਿਊਟ ਦੁਆਰਾ, ''ਵੂਮੈਨ ਆਫ ਦਾ ਈਅਰ ਐਵਾਰਡ'', 2008 ਵਿਚ ਇੰਡੋ ਪਾਕਿ ਸੁਸਾਇਟੀ ਦੁਆਰਾ ਮਨੂੱਖਤਾ ਦੀ ਧੀ ਐਵਾਰਡ, 2008 ਵਿਚ ਰਾਜਵੀ ਗਾਂਦੀ ਸਿੱਖਿਆ ਐਵਾਰਡ, 2012 ਵਿਚ ਸਿੱਖਿਆ ਜਗਤ ਵਿਚ ਦਿੱਤੇ ਯੋਗਦਾਨ ਲਈ ਮਦਰ ਟਰੈਸਾ ਐਵਾਰਡ, 2013 ਵਿਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ, ਨਾਰੀ ਸਿੱਖਿਆ ਲਈ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ। ਉਨ੍ਹਾਂ ਨੇ ਇਸ ਸਨਮਾਨ ਨੂੰ ਹਾਸਲ ਕਰ ਇਸਦਾ ਸਾਰਾ ਸਿਹਰਾ ਦੇਵ ਸਮਾਜ ਕਾਲਜ ਦੀ ਮੈਨੇਜਮੈਂਟ ਕਮੇਟੀ ਅਤੇ ਚੇਅਰਮੈਨ ਦੇਮ ਸਮਾਜ ਨਿਰਮਲ ਸਿੰਘ ਿਢੱਲੋਂ ਸਿਰ ਸਜਾਇਆ ਅਤੇ ਕਿਹਾ ਕਿ ਨਿਰਮਲ ਸਿੰਘ ਿਢੱਲੋਂ ਨੇ ਇਸ ਸਫਰ ਵਿਚ ਹਰ ਕਦਮ 'ਤੇ ਉਤਸਾਹਿਤ ਕੀਤਾ ਹੈ। ਡਾ. ਮਧੂ ਪਰਾਸ਼ਰ ਨੇ ਕਿਹਾ ਕਿ ਇਸ ਪੁਰਸਕਾਰ ਨੂੰ ਪ੍ਰਰਾਪਤ ਕਰਕੇ ਉਨ੍ਹਾਂ ਦਾ ਹੌਂਸਲਾ ਅਤੇ ਹਿੰਮਤ ਹੋਰ ਜ਼ਿਆਦਾ ਵੱਧ ਗਿਆ ਹੈ। ਡਾ. ਮਧੂ ਪਰਾਸ਼ਰ ਦੀ ਇਸ ਵੱਡੀ ਪ੍ਰਰਾਪਤੀ ਤੇ ਦੇਵ ਸਮਾਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਅਤੇ ਕਾਲਜ ਦੇ ਡੀਨ ਡਿਵੈਲਪਮੈਂਟ ਇੰਜ਼. ਪ੍ਰਤੀਕ ਪਰਾਸ਼ਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਪੁਰਸਕਾਰ ਨੂੰ ਪੂਰੇ ਦੇਵ ਸਮਾਜ ਲਈ ਗੌਰਵ ਦਾ ਪ੍ਰਤੀਕ ਦੱਸਿਆ।