ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ ਪੰਜ ਲੋਕਾਂ ਨੂੰ ਗਿ੍ਫਤਾਰ ਕਰਕੇ ਉਨਾਂ੍ਹ ਦੇ ਕਬਜ਼ੇ ਵਿਚੋਂ 157 ਗ੍ਰਾਮ ਹੈਰੋਇਨ, 1 ਦੇਸੀ 315 ਬੋਰ ਪਿਸਤੌਲ, ਇਕ ਜ਼ਿੰਦਾ ਕਾਰਤੂਸ, ਇਕ ਮੋਟਰਸਾਈਕਲ ਅਤੇ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਛਾਉਣੀ ਫਿਰੋਜ਼ਪੁਰ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੌਏ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਏਐੱਸਆਈ ਸਟਾਫ ਦੇ ਏਐੱਸਆਈ ਸੁਖਚੈਨ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਮਿਲੀ ਸੂਚਨਾ 'ਤੇ ਸੀਆਰਪੀਐੱਫ ਗਰਾਊਂਡ ਬੈਕ ਸਾਈਡ ਸਦਰ ਫਿਰੋਜ਼ਪੁਰ ਦੇ ਨਜ਼ਦੀਕ ਮੋਟਰਸਾਈਕਲ ਨੰਬਰ ਪੀਬੀ 05 ਏਕੇ 8689 'ਤੇ ਸਵਾਰ ਦੋਸ਼ੀ ਦਲੇਰ ਸਿੰਘ ਪੁੱਤਰ ਮਹਿੰਦਰ ਸਿੰਘ, ਮਨਪ੍ਰਰੀਤ ਸਿੰਘੰ ਉਰਫ ਮਨੀ ਬਾਬਾ ਪੁੱਤਰ ਜਰਮਲ ਸਿੰਘ ਵਾਸੀ ਬਸਤੀ ਭਾਗ ਵਾਲੀ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 100 ਗ੍ਰਾਮ ਹੈਹੋਇਨ, ਇਕ ਦੇਸੀ ਪਿਸਤੌਲ 315 ਬੋਰ, ਇਕ ਜਿੰਦਾ ਕਾਰਤੂਸ ਬਰਾਮਦ ਕੀਤਾ ਹੈ। ਜਦਕਿ ਇਕ ਹੋਰ ਮਾਮਲੇ ਵਿਚ ਪੁਲਿਸ ਚੌਂਕੀ ਬਸਤੀ ਟੈਂਕਾਂ ਵਾਲੀ ਦੇ ਏਐੱਸਆਈ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਅਨਾਥ ਆਸ਼ਰਮ ਦੀ ਬੈਕ ਸਾਈਡ ਦੇ ਨਜ਼ਦੀਕ ਤੋਂ ਦੋਸ਼ੀ ਵਿਕਾਸ ਉਰਫ ਗੋਰਾ ਪੁੱਤਰ ਮੰਗਲ ਸਿੰਘ ਵਾਸੀ ਮਕਾਨ ਨੰਬਰ 42 ਵਾਰਡ ਨੰਬਰ 1 ਖਟੀਕ ਮੰਡੀ ਫਿਰੋਜ਼ਪੁਰ, ਰਾਹੁਲ ਉਰਫ ਨਿੱਕੂ ਪੁੱਤਰ ਜਸਬੀਰ ਸਿੰਘ ਵਾਸੀ ਖਟੀਕ ਮੰਡੀ ਨੂੰ ਗਿ੍ਫਤਾਰ ਕਰਕੇ ਉਨਾਂ੍ਹ ਦੇ ਕਬਜ਼ੇ ਵਿਚੋਂ 35 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਬਜਾਜ ਡੇਅਰੀ ਬਸਤੀ ਆਵਾ ਵਿਚ ਛਾਪੇਮਾਰੀ ਕਰਕੇ ਉਥੋਂ ਦੋਸ਼ੀ ਅਜੇ ਪੁੱਤਰ ਬਰਕਤ ਵਾਸੀ ਵਾਰਡ ਨੰਬਰ 3 ਬਸਤੀ ਭੱਟੀਆਂ ਵਾਲੀ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜੇ ਵਿਚੋਂ 22 ਗ੍ਰਾਮ ਹੈਰੋਇਨ ਅਤੇ 10 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।