ਸਟਾਫ ਰਿਪੋਰਟਰ, ਫਿਰੋਜ਼ਪੁਰ : ਜ਼ਿਲ੍ਹਾ ਮੈਜਿਸਟੇ੍ਟ ਫਿਰੋਜ਼ਪੁਰ ਅੰਮਿ੍ਤ ਸਿੰਘ ਆਈਏਐੱਸ ਨੇ ਫੌਜਦਾਰੀ ਜ਼ਾਬਤਾ, ਸੰਘਤਾ 1973 (2 ਆਫ 1972) ਦੀ ਧਾਰਾ 144 ਅਧੀਨ ਪ੍ਰਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਫਿਰੋਜ਼ਪੁਰ ਅੰਦਰ ਸਮੂਹ ਖੁੱਲੇ ਬੋਰਵੈਲਾਂ ਨੂੰ ਤੁਰੰਤ ਢੱਕਵਾਉਣ/ ਬੰਦ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟੇ੍ਟ ਨੇ ਦੱਸਿਆ ਕਿ ਉਨਾਂ੍ਹ ਦੇ ਧਿਆਨ ਵਿੱਚ ਆਇਆ ਹੈ ਕਿ ਜਿਨਾਂ੍ਹ ਖੇਤਾਂ ਵਿੱਚ ਪਾਣੀ ਦੀ ਸਿੰਚਾਈ ਲਈ ਪੁਰਾਣੇ ਬੋਰਵੈਲ ਹੁੰਦੇ ਹਨ ਜਦੋਂ ਉਨਾਂ੍ਹ ਵਿੱਚੋਂ ਮੋਟਰਾਂ ਕੱਢ ਲਈਆਂ ਜਾਂਦੀਆਂ ਹਨ ਤਾਂ ਉਨਾਂ੍ਹ ਬੋਰਵੈਲਾਂ ਨੂੰ ਆਮ ਤੌਰ 'ਤੇ ਖੁੱਲੇ ਛੱਡ ਦਿੱਤਾ ਜਾਂਦਾ ਹੈ ਜਿਸ ਕਾਰਨ ਕਈ ਤਰਾਂ੍ਹ ਦੀਆਂ ਅਣਸੁਖਾਂਵੀਆਂ ਘਟਨਾਵਾਂ ਵਾਪਰਨ ਦਾ ਖਦਸਾ ਰਹਿੰਦਾ ਹੈ। ਇਹ ਹੁਕਮ 22 ਜੁਲਾਈ, 2022 ਤੱਕ ਲਾਗੂ ਰਹਿਣਗੇ।