ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏ ਐੱਸ ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟੇ੍ਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਈਵੈਂਟ ਕਰਵਾਇਆ ਗਿਆ। ਇਹ ਪੋ੍ਗਰਾਮ ਖ਼ਾਸ ਕਰ ਕੇ ਅੌਰਤ ਦੇ ਹੱਕਾਂ, ਅਧਿਕਾਰਾਂ ਤੇ ਉਨ੍ਹਾਂ ਦੇ ਮੁੱਢਲੇ ਫਰਜ਼ਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਇਸ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਸਚਿਨ ਸ਼ਰਮਾ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ, ਦੇਵਿੰਦਰ ਸਿੰਘ ਡੀਸੀ ਤੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਵਿਸ਼ੇਸ਼ ਤੌਰ 'ਤੇ ਪੁੱਜੇ। ਸਮਾਗਮ 'ਚ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਦਮਨਪ੍ਰਰੀਤ ਕੌਰ ਪੈਨਲ ਐਡਵੋਕੇਟ ਅਤੇ ਹੇਮਾ ਤਲਵਾਰ ਨੇ ਇਸ ਵਿਸ਼ੇ 'ਤੇ ਆਪਣੇ-ਆਪਣੇ ਭਾਸ਼ਣ ਪੇਸ਼ ਕੀਤੇ। ਦੇਵ ਸਮਾਜ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੀਤਾਂ ਰਾਹੀਂ ਸਮਾਗਮ 'ਚ ਪੇਸ਼ਕਾਰੀ ਕੀਤੀ ਗਈ ਤੇ ਇਸ ਪੋ੍ਗਰਾਮ 'ਚ ਮਨੁੱਖਤਾ ਪਬਲਿਕ ਸਕੂਲ ਵੱਲੋਂ ਸਪਨਾ ਧਵਨ ਪਿੰ੍ਸੀਪਲ ਮੈਡਮ ਵੱਲੋਂ ਆਪਣੇ ਸਕੂਲ ਦੇ ਵਿਦਿਆਰਥੀਆਂ ਰਾਹੀਂ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਇਕ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ।

ਸਮਾਗਮ ਦੇ ਮੁੱਖ ਮਹਿਮਾਨਾਂ ਵੱਲੋਂ ਇਸ ਵਿਸ਼ੇ ਪ੍ਰਤੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਗਮ 'ਚ ਆਂਗਨਵਾੜੀ ਦਫਤਰ ਦੇ ਅੌਰਤ ਨੁਮਾਇੰਦੇ, ਆਸ਼ਾ ਵਰਕਰ ਵਿਭਾਗ ਦੇ ਅੌਰਤ ਨੁਮਾਇੰਦੇ, ਪੈਰਾ ਲੀਗਲ ਵਲੰਟੀਅਰਜ਼ ਤੇ ਹੋਰ ਵੀ ਵਿਭਾਗਾਂ ਦੇ ਅੌਰਤ ਨੁਮਾਇੰਦੇ ਇਸ ਪੋ੍ਗਰਾਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।

ਸਮਾਗਮ ਦੀ ਸਮਾਪਤੀ ਕਰਦੇ ਹੋਏ ਮੈਡਮ ਏਕਤਾ ਉੱਪਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਤੇ ਦੇਵ ਸਮਾਜ ਕਾਲਜ ਦੇ ਪਿੰ੍ਸੀਪਲ ਮੈਡਮ ਡਾ. ਸੰਗੀਤਾ ਤੇ ਉਨਾਂ੍ਹ ਦੇ ਸਟਾਫ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਤੇ ਇਸ ਪੋ੍ਗਰਾਮ 'ਚ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਚਿੰਨ੍ਹ ਭੇਟ ਕੀਤੇ ਗਏ।