ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਬੇਟੀ ਬਚਾਓ, ਬੇਟੀ ਪੜਾਓ ਅਤੇ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਤਹਿਤ ਏਡੀਸੀ ਡਿਵੈਲਪਮੈਂਟ ਸਾਗਰ ਸੇਤੀਆ ਆਈਏਐੱਸ ਵੱਲੋਂ ਤੂਤ ਸਕੂਲ ਦੀਆਂ 60 ਹੈਂਡਬਾਲ ਖਿਡਾਰਣਾਂ ਨੂੰ 60 ਹੈਂਡਬਾਲ ਅਤੇ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਏਡੀਸੀ ਸਾਗਰ ਸੇਤੀਆ ਨੇ ਦੱਸਿਆ ਕਿ ਤੂਤ ਸਕੂਲ ਦੀਆਂ ਖਿਡਾਰਣਾਂ ਵੱਲੋਂ ਪਿਛਲੇ 14-15 ਸਾਲਾਂ ਤੋਂ ਲਗਾਤਾਰ ਰਾਜ ਪੱਧਰ ਅਤੇ ਨੈਸ਼ਨਲ ਪੱਧਰ ਤੇ ਹੈਂਡਬਾਲ ਖੇਡ ਵਿਚ ਪੁਜ਼ੀਸ਼ਨਾਂ ਪ੍ਰਰਾਪਤ ਕਰਨ ਤੇ ਅਤੇ ਭਵਿੱਖ ਵਿਚ ਹੋਰ ਵਧੀਆ ਢੰਗ ਨਾਲ ਤਿਆਰੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਅਤੇ ਉਲੰਪਿਕ ਐਸੋਸੀਏਸ਼ਨ ਵੱਲੋਂ ਬੱਚੀਆਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਉਨਾਂ੍ਹ ਨੇ ਖਿਡਾਰਣਾਂ ਨੂੰ ਕੋਚਿੰਗ ਦੇ ਰਹੇ ਜਸਵੀਰ ਸਿੰਘ ਸਾਇੰਸ ਮਾਸਟਰ ਸਟੇਟ ਐਵਾਰਡੀ, ਜਗਮੀਤ ਸਿੰਘ ਹੈਂਡਬਾਲ ਕੋਚ ਅਤੇ ਗੁਰਪ੍ਰਰੀਤ ਸਿੰਘ ਡੀਪੀਈ ਦੀ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਨੈਸ਼ਨਲ ਪੱਧਰ ਦੀਆਂ ਖਿਡਾਰਣਾਂ ਨੇ ਵਿਸ਼ੇਸ਼ ਤੌਰ 'ਤੇ ਏਡੀਸੀ ਫਿਰੋਜ਼ਪੁਰ ਸਾਗਰ ਸੇਤੀਆ, ਗੌਰਵ ਕੁਮਾਰ ਰੀਡਰ ਏਡੀਸੀ ਫਿਰੋਜ਼ਪੁਰ, ਚਕਮੌਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ, ਮੈਡਮ ਅਮਿੰਦਰ ਵੀਰ ਕੌਰ ਡੀਐੱਸਓ ਫਿਰੋਜ਼ਪੁਰ, ਰਾਜਪਾਲ ਸਿੰਘ ਪ੍ਰਧਾਨ ਹੈਂਡਬਾਲ ਐਸੋਸੀਏਸ਼ਨ ਫਿਰੋਜ਼ਪੁਰ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਪ੍ਰਧਾਨ ਰੋਟਰੀ ਕਲੱਬ ਤੂਤ, ਸਕੂਲ ਮੁਖੀ ਮੈਡਮ ਮਨਦੀਪ ਕੌਰ, ਕੋਚ ਜਸਵੀਰ ਸਿੰਘ, ਜਗਮੀਤ ਸਿੰਘ, ਗੁਰਪ੍ਰਰੀਤ ਸਿੰਘ, ਮਲਕੀਤ ਸਿੰਘ ਤੇ ਸਮੂਹ ਸਕੂਲ ਸਟਾਫ ਪੂਜਾ, ਗੀਤੂ, ਮੀਨੂ, ਵੀਰਪਾਲ ਕੌਰ ਆਦਿ ਦਾ ਕੀਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।