ਸਟਾਫ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦੀ ਖਰੀਦ ਕੀਤੀ ਗਈ ਹੈ, ਉਸ ਸਬੰਧੀ ਜਾਰੀ ਕੀਤੇ ਗਏ ਜੇ ਫਾਰਮਾਂ ਦੀ ਪੜਤਾਲ ਪੰਚਾਇਤ ਸਕੱਤਰ, ਵੀਡੀਓਜ਼ ਪਾਸੋਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਪੰਚਾਇਤ ਸਕੱਤਰ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਨਾਂ੍ਹ ਜੇ ਫਾਰਮਾਂ ਦੀ ਪੜਤਾਲ ਕਿਸੇ ਵੀ ਪੰਚਾਇਤ ਸਕੱਤਰ, ਵੀਡੀਓ ਵੱਲੋਂ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਬਲਾਕਾਂ ਦੇ ਪੰਚਾਇਤ ਸਕੱਤਰ, ਵੀਡੀਓਜ਼ ਵੱਲੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਇਨਾਂ੍ਹ ਜੇ ਫਾਰਮਾਂ ਦੀ ਪੜਤਾਲ ਸਬੰਧਤ ਮਹਿਕਮੇ ਪਾਸੋਂ ਕਰਵਾਈ ਜਾਵੇ, ਕਿਉਂਕਿ ਪੰਚਾਇਤ ਸਕੱਤਰ, ਵੀਡੀਓਜ਼ ਪਾਸ ਪਹਿਲਾ ਹੀ ਬਹੁਤ ਕੰਮ ਹੈ। ਇਸ ਮੌਕੇ ਗੁਰਦੇਵ ਸਿੰਘ, ਰਮਿੰਦਰ ਸਿੰਘ ਸੁਸ਼ੀਲ ਬਜਾਜ, ਕੁਲਵੰਤ ਸਿੰਘ, ਬਖਸ਼ੀਸ਼ ਸਿੰਘ, ਜਗਸੀਰ ਸਿੰਘ ਤੇ ਹੋਰ ਪੰਚਾਇਤ ਸਕੱਤਰ ਤੇ ਵੀਡੀਓਜ਼ ਹਾਜ਼ਰ ਸਨ।