ਜ਼ਿਲ੍ਹੇ ਸਿੰਘ, ਸੁਰਜੀਤ ਸਿੰਘ, ਮੰਡੀ ਲਾਧੂਕਾ : ਪਿਛਲੇ ਕਈ ਤੋਂ ਕੋਰੋਨਾ ਵਾਇਰਸ ਦੇ ਚਲਦੇ ਕਰਫਿਊ ਦੌਰਾਨ ਦਿਹਾੜੀ ਕਰਨ ਵਾਲੇ ਲੋਕਾਂ ਦਾ ਬੁਰਾ ਹਾਲ ਵੇਖਣ ਨੂੰ ਮਿਲ ਰਿਹਾ ਹੈ। ਗਰੀਬ ਵਰਗ ਦੇ ਲੋਕਾਂ ਵੱਲੋਂ ਆਪਣੇ ਪਰਿਵਾਰਾਂ ਦੇ ਲਈ ਪਾਲਣ ਪੋਸ਼ਨ ਕਰਨਾ ਅੋਖਾ ਹੋ ਗਿਆ ਹੈ। ਮੰਡੀ ਲਾਧੂਕਾ ਦੇ ਨਾਲ ਲੱਗਦੀ ਬਸਤੀ ਚੰਡੀਗੜ੍ਹ 'ਚ ਬੈਠੇ ਲੋੜਵੰਦ ਗਰੀਬ ਪਰਿਵਾਰਾਂ ਨੇ ਕਿਹਾ ਕਿ ਅਸੀਂ ਰੋਜਾਨਾ ਦਿਹਾੜੀ ਕਰਕੇ ਆਪਣਾ 'ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰਦੇ ਹਾਂ। ਕੋਰੋਨਾ ਦੀ ਬਿਮਾਰੀ ਕਾਰਨ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਕਰਫਿਊ ਲਗਾ ਦਿੱਤਾ ਗਿਆ ਹੈ ਜਿਸਦੇ ਕਾਰਨ ਉਨ੍ਹਾਂ ਨੂੰ ਦਿਹਾੜੀ ਨਾ ਮਿਲਣ ਕਾਰਨ ਘਰ ਦਾ ਸਮਾਨ ਖਰੀਦਣਾ ਲਈ ਅੌਖਾ ਹੋ ਗਿਆ ਹੈ ਤੇ ਸਾਨੂੰ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਜੋ ਸਹਾਇਤਾ ਦਿੱਤੀ ਜਾ ਰਹੀ ਹੈ ਉਹ ਸਾਡੇ ਤੱਕ ਨਹੀ ਪਾਹੁੰਚ ਰਹੀ। ਉਨ੍ਹਾਂ ਦੇ ਪਰਿਵਾਰ 'ਚ ਕਈ ਛੋਟੇ-ਛੋਟੇ ਬੱਚੇ ਵੀ ਹਨ ਜੋ ਕਈ ਦਿਨਾਂ ਤੋ ਪਰੇਸ਼ਾਨ ਹਨ। ਉਨ੍ਹਾਂ ਨੇ ਦੱਸਿਆਂ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਵੱਲੋਂ ਗਰੀਬ ਲੋਕਾਂ ਦੀ ਲਿਸਟ ਤਿਆਰ ਕਰਕੇ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਪਰ ਹਾਲੇ ਤੱਕ ਕਿਸੇ ਵੀ ਪ੍ਰਸ਼ਾਸਨੀਕ ਅਧਿਕਾਰੀ ਵੱਲੋਂ ਸਾਡੇ ਪੂਰੇ ਪਰਿਵਾਰਾਂ ਨੂੰ ਰਾਸ਼ਨ ਮੁਹੱਇਆ ਨਹੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮੰਡੀ ਲਾਧੂਕਾ ਦੇ ਸਮਾਜ ਸੇਵਕਾ ਵੱਲੋਂ ਸਾਡੀ ਮਦਦ ਕੀਤੀ ਗਈ ਹੈ, ਪਰ ਪ੍ਰਸ਼ਾਸਨ ਨੇ ਅਜੇ ਤੱਕ ਸਾਡੀ ਕੋਈ ਮਦਦ ਨਹੀ ਕੀਤੀ। ਚੰਡੀਗ੍ਹੜ ਬਸਤੀ ਵਿਚ ਬੈਠੇ ਲੋੜਵੰਦ ਗਰੀਬ ਪਰਿਵਾਰਾ ਨੇ ਜ਼ਿਲ੍ਹਾਂ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਜਲਦ ਤੋ ਜਲਦ ਸਾਡੇ ਗਰੀਬ ਪਰਿਵਾਰਾਂ ਲਈ ਸਰਕਾਰੀ ਰਾਸ਼ਨ ਮੁਹੱਇਆ ਕਰਵਾਇਆ ਜਾਵੇ ਤਾਂ ਜੋ ਸਾਨੂੰ ਕਿਸੇ ਵੀ ਤਰ੍ਹਾ ਦੀ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।