v> ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਜ਼ਿਲ੍ਹੇ ਦੇ ਥਾਣਾ ਘੱਲ ਖ਼ੁਰਦ ਅਧੀਨ ਪੈਂਦੇ ਪਿੰਡ ਸ਼ਹਿਜ਼ਾਦੀ ਵਿਖੇ ਇਕ ਨੌਜਵਾਨ ਦੀ ਉਸੇ ਦੇ ਘਰ ਅੰਦਰ ਹੀ ਛੱਤ ਨਾਲ ਲਟਕਦੀ ਲਾਸ਼ ਮਿਲੀ ਹੈ। ਮਿ੍ਤਕ ਦੀ ਪਛਾਣ 25 ਸਾਲਾ ਤਰਸੇਮ ਸਿੰਘ ਵਾਸੀ ਸ਼ਹਿਜ਼ਾਦੀ ਵਜੋ ਹੋਈ ਹੈ ਜੋ ਪੰਜ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਉਕਤ ਘਟਨਾ ਕਤਲ ਹੈ ਜਾਂ ਖੁਦਕੁਸ਼ੀ ਦੇ ਸਬੰਧੀ ਪੁਲਿਸ ਵੱਲੋਂ ਅਜੇ ਕੁਝ ਨਹੀਂ ਬੋਲਿਆ ਜਾ ਰਿਹਾ, ਪਰ ਨੌਜਵਾਨ ਦੀ ਲਾਸ਼ ਲਟਕਣ ਸਮੇਂ ਹੱਥ ਪਿੱਛੇ ਬੱਝੇ ਹੋਣਾ ਇਸ ਨੂੰ ਕਤਲ ਦਾ ਰੰਗ ਦਿੰਦਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।

Posted By: Seema Anand