ਪੱਤਰ ਪ੍ਰੇਰਕ, ਫਾਜ਼ਿਲਕਾ : ਪਿੰਡ ਖਿਉਵਾਲੀ ਢਾਬ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਸੀਆਰਪੀਐੱਫ ਦੇ ਜਵਾਨ ਨੀਰਜ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਉਕਤ ਜਵਾਨ ਪਿੰਡ ਖਿਉਵਾਲੀ ਢਾਬ ਦਾ ਰਹਿਣ ਵਾਲਾ ਸੀ ਜੋ ਕੁਝ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਘਰ ਆਇਆ ਸੀ।

ਜਾਣਕਾਰੀ ਅਨੁਸਾਰ 8 ਦਸੰਬਰ ਨੂੰ ਜਦੋਂ ਉਹ ਖੇਤ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਜ਼ਖ਼ਮੀ ਹਾਲਤ 'ਚ ਉਸ ਨੂੰ ਫ਼ਰੀਦਕੋਟ ਦੇ ਹਸਪਤਾਲ ਦਾਖ਼ਲ ਕਰਵਾਇਆ ਸੀ, ਜਿਥੇ ਮੰਗਲਵਾਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਖੁਈ ਖੇੜਾ ਪੁਲਿਸ ਨੇ ਮਿ੍ਤਕ ਦੇ ਚਾਚਾ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।