ਬਲਰਾਜ, ਫਾਜ਼ਿਲਕਾ : ਪਿੰਡ ਰਾਣਾ ਦੇ ਸ਼੫ੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਨੂੰ ਪ੫ਫੁੱਲਤ ਕਰਨ ਲਈ ਪਿੰਡ ਦੇ ਫੋਕਲ ਪੁਆਇੰਟ ਵਿਖੇ ਕਿ੫ਕਟ ਟੂਰਨਾਮੈਂਟ ਕਰਵਾਇਆ ਗਿਆ¢ ਿਯਕਟ ਟੂਰਨਾਮੈਂਟ ਦੇ ਆਖਰੀ ਦਿਨ ਅਤੇ ਫਾਈਨਲ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਫਾਜ਼ਿਲਕਾ ਦੇ ਅਕਾਲੀ ਆਗੂ ਨਰਿੰਦਰਪਾਲ ਸਿੰਘ ਸਵਨਾ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੋਹਨ ਸਿੰਘ ਸੰਧੂ ਸਪੋਰਟਸ ਕਲੱਬ ਦੇ ਪ੫ਧਾਨ ਕਮਲ ਸੰਧੂ, ਗੁਰਜੀਤ ਸਿੰਘ ਸਰਪੰਚ ਨਵਾਂ ਰਾਣਾ, ਰਜੇਸ਼ ਬੱਬਰ ਸਰਪੰਚ ਰਾਣਾ, ਗੁਰਪ੫ੀਤ ਸਿੰਘ ਲਹੋਰੀਆ, ਅਵਤਾਰ ਸਿੰਘ ਮੈਂਬਰ ਅਤੇ ਕਸ਼ਮੀਰ ਸਿੰਘ ਮੈਂਬਰ ਵੱਲੋਂ ਸ਼ਿਰਕਤ ਕੀਤੀ ਗਈ ¢ ਇਸ ਤੋਂ ਪਹਿਲਾਂ ਕਲੱਬ ਪ੫ਧਾਨ ਕੁਲਦੀਪ ਸਿੰਘ ਦੀ ਅਗਵਾਈ ਵਿਚ ਕਲੱਬ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ¢ ਇਸ ਟੂਰਨਾਮੈਂਟ ਵਿਚ ਆਸ-ਪਾਸ ਦੇ ਪਿੰਡਾਂ ਦੀਆਂ 38 ਟੀਮਾਂ ਨੇ ਹਿੱਸਾ ਲਿਆ¢ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਪਿੰਡ ਪੈਂਚਾਂਵਾਲੀ ਦੀ ਟੀਮ ਨੇ ਪਿੰਡ ਰਾਣਾ ਦੀ ਟੀਮ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿੱਤ ਲਿਆ ¢ਇਸ ਟੂਰਨਾਮੈਂਟ ਦੀ ਜੇਤੂ ਟੀਮ ਪੈਂਚਾਂਵਾਲੀ ਨੂੰ 11000 ਰੁਪਏ ਅਤੇ ਉਪ ਜੇਤੂ ਟੀਮ ਰਾਣਾ ਨੂੰ 5100 ਰੁਪਏ ਇਨਾਮ ਦੇ ਨਾਲ ਜੇਤੂ ਟਰਾਫੀਆਂ ਵੀ ਵੰਡੀਆਂ ਗਈਆਂ।

ਇਸ ਤੋਂ ਬਾਅਦ ਮੁੱਖ ਮਹਿਮਾਨ ਸਵਨਾ ਨੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਖੇਡਾਂ ਵੱਲ ਕੋਈ ਧਿਆਨ ਨਹੀਂ ਹੈ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੇ ਪਿੱਛਲੇ ਲਗਭਗ 2 ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕਬੱਡੀ ਵਰਲਡ ਕੱਪ,ਵੱਖ-ਵੱਖ ਖੇਡਾਂ ਦੇ ਟੂਰਨਾਂਮੈਂਟ ਕਰਵਾਉਣੇ ਬੰਦ ਕੀਤੇ ਹੋਏ ਹਨ। ਪਿੰਡਾਂ ਵਿਚ ਖੇਡ ਕਲੱਬਾਂ ਨੂੰ ਫੰਡ,ਖੇਡਾਂ ਅਤੇ ਜਿੰਮਾ ਦਾ ਸਾਮਾਨ ਆਦਿ ਜੋ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ , ਉਹ ਵੀ ਕਾਂਗਰਸ ਸਰਕਾਰ ਨੇ ਦੇਣਾ ਬੰਦ ਕੀਤਾ ਹੋਇਆ ਹੈ।