ਤੀਰਥ ਸਨ੍ਹੇਰ, ਜ਼ੀਰਾ (ਫ਼ਿਰੋਜ਼ਪੁਰ) : ਪੰਜਾਬੀ ਦੇ ਪ੍ਰਸਿੱਧ ਗਜ਼ਲ ਗਾਇਕ ਅਤੇ ਗੀਤਕਾਰ ਜਗਜੀਤ ਸਿੰਘ ਜ਼ੀਰਵੀ ਦਾ ਬੀਤੀ ਦਿਨੀਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਜ਼ੀਰਾ ਵਿਖੇ ਕੀਤਾ ਗਿਆ। ਇਸ ਦੌਰਾਨ ਸੈੈਂਕੜੇ ਲੋਕਾਂ ਨੇ ਨਮ ਅੱਖਾਂ ਪ੍ਰਸਿੱਧ ਗਜ਼ਲ ਗਾਇਕ ਨੂੰ ਅੰਤਿਮ ਵਿਦਾਇਗੀ ਦਿੱਤੀ।

ਉਨ੍ਹਾਂ ਦੀ ਚਿਖਾ ਨੂੰ ਅਗਨੀ ਪੁੱਤਰ ਸ਼ਿਵਤਾਜ਼ ਸਿੰਘ ਜ਼ੀਰਵੀ ਨੇ ਵਿਖਾਈ। ਡਾ. ਆਤਮਾ ਸਿੰਘ ਪ੍ਰਧਾਨ, ਰਜਿੰਦਰ ਪਾਲ ਸਿੰਘ ਏਡੀਸੀ ਰਿਟਾਇਰਡ, ਹਰਜੀਤ ਸਿੰਘ ਵਧਵਾ ਇੰਸਪੈਕਟਰ, ਪੰਜਾਬੀ ਲੇਖਕ ਅਮਰਜੀਤ ਸਿੰਘ ਸਨ੍ਹੇਰਵੀਂ, ਲੈਕਚਰਾਰ ਨਰਿੰਦਰ ਸਿੰਘ, ਕਾਲਮ ਨਵੀਸ ਡਾ. ਗੁਰਚਰਨ ਸਿੰਘ ਨੂਰਪੁਰ, ਨਛੱਤਰ ਸਿੰਘ ਠੇਕੇਦਾਰ ਪ੍ਰਧਾਨ ਸਹਾਰਾ ਕਲੱਬ, ਜਸਵੰਤ ਸਿੰਘ ਨਾਮਦੇਵ, ਪ੍ਰਤਾਪ ਸਿੰਘ ਹੀਰਾ, ਹਰਵੰਤ ਸਿੰਘ ਵਧਵਾ, ਗੁਰਬਚਨ ਸਿੰਘ ਡੀਪੂ ਵਾਲੇ, ਮਨਮੀਤ ਸਿੰਘ ਸੱਗੂ, ਡਾ. ਮੋਹਨ ਸਿੰਘ ਮਾਝੇ ਵਾਲੇ, ਮਾਸਟਰ ਗੁਰਪਾਲ ਸਿੰਘ ਜ਼ੀਰਵੀ, ਮਨਿੰਦਰ ਸਿੰਘ ਸੱਗੂ, ਤਰਲੋਚਨ ਸਿੰਘ ਮਾਝੇ ਵਾਲੇ, ਬੂਟਾ ਸਿੰਘ ਨੰਬਰਦਾਰ, ਹਰਦੇਵ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਮੱਲ੍ਹੀ, ਬਿੱਕਰ ਸਿੰਘ ਨੰਬਰਦਾਰ, ਸੇਵਕ ਸਿੰਘ ਫਰਨੀਚਰ ਵਾਲੇ, ਵੇਦ ਪ੍ਰਕਾਸ਼ ਸੋਨੀ, ਹਰਪਾਲ ਸਿੰਘ ਜ਼ੀਰਵੀ, ਹਰਪਾਲ ਸਿੰਘ ਦਰਗਨ, ਡਾ. ਸਾਧੂ ਸਿੰਘ, ਹਰੀ ਦਾਸ ਚੌਹਾਨ ਐੱਮਸੀ, ਸਲਵਿੰਦਰ ਸਿੰਘ ਕਾਲਾ ਐੱਮਸੀ, ਸੁਰਿੰਦਰ ਸਿੰਘ ਬੇਦੀ, ਹਰਚਰਨ ਸਿੰਘ ਚੋਹਲਾ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Posted By: Jagjit Singh