ਪੱਤਰ ਪੇ੍ਰਰਕ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਪ੍ਰਕੋਪ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ 55 ਪਾਜ਼ੇਟਿਵ ਕੇਸ ਨਵੇਂ ਪਾਏ ਗਏ ਹਨ ਇਸ ਦੌਰਾਨ 4 ਕੋਰੋਨਾ ਪਾਜ਼ੇਟਿਵ ਦੀ ਮੌਤ ਹੋਈ ਹੈ। ਲੋਕ ਸੰਪਰਕ ਵਿਭਾਗ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ ਪਾਜ਼ੇਟਿਵ ਕੇਸ 5063 ਆਏ ਹਨ ਅਤੇ ਜ਼ਿਲ੍ਹੇ ਅੰਦਰ 516 ਪਾਜ਼ੇਟਿਵ ਕੇਸ ਹਾਲੇ ਵੀ ਐਕਟਿਵ ਹਨ ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਨਾਲ 94 ਮੌਤਾਂ ਹੋਇਆ ਹਨ ਅਤੇ 4453 ਜਣਿਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।