ਬਗੀਚਾ ਸਿੰਘ, ਮਮਦੋਟ
ਕਸਬਾ ਮਮਦੋਟ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਅਡਾਨੀ ਅਤੇ ਆਪਣੇ ਨਜ਼ਦੀਕੀ ਦੋਸਤਾਂ ਅਤੇ ਚੁਣੇ ਹੋਏ ਅਰਬਪਤੀਆਂ ਨੂੰ ਲਾਭ ਪਹੁੰਚਾਣ ਦੇ ਲਈ ਮੋਦੀ ਸਰਕਾਰ ਨੇ ਐੱਲਆਈਸੀ ਦੇ 29 ਕਰੋੜ ਪਾਲਿਸੀ ਧਾਰਕ ਅਤੇ ਐੱਸਬੀਆਈ ਦੇ 45 ਕਰੋੜ ਖਾਤਾ ਧਰਾਕਾਂ ਦੀ ਪੂੰਜੀ ਨੂੰ ਖ਼ਤਰੇ ਵਿੱਚ ਪਾਇਆ ਹੈ। ਮੋਦੀ ਸਰਕਾਰ ਨੇ ਜ਼ਬਰਦਸਤੀ ਐੱਲਆਈਸੀ ਤੇ ਐੱਸਬੀਆਈ ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਨੂੰ ਅਡਾਨੀ ਸਮੂਹ ਵਿੱਚ ਨਿਵੇਸ਼ ਕਰਨ ਲਈ ਮਜ਼ਬੂਰ ਕੀਤਾ ਹੈ । ਪਿਛਲੇ ਕੁਝ ਦਿਨਾਂ ਵਿੱਚ ਐੱਲਆਈਸੀ ਦੇ 39 ਕਰੋੜ ਪਾਲਿਸੀ ਧਾਰਕਾਂ ਅਤੇ ਨਿਵੇਸ਼ਕਾਂ ਨੂੰ 33060 ਕਰੋੜ ਦਾ ਨੁਕਸਾਨ ਹੋਇਆ ਹੈ । ਭਾਰਤੀ ਸਟੇਟ ਬੈਂਕਾਂ ਅਤੇ ਹਿਰ ਭਾਰਤੀ ਬੈਂਕਾਂ ਨੇ ਅਡਾਨੀ ਸਮੂਹ ਨੂੰ ਵੱਡੀ ਰਕਮ ਦਾ ਕਰਜ਼ਾ ਦਿੱਤਾ ਹੈ । ਅਡਾਨੀ ਗਰੁੱਪ ਤੇ ਭਾਰਤੀ ਬੈਂਕਾਂ ਦਾ ਲਗਭਗ 80,000 ਕਰੋੜ ਦਾ ਬਕਾਇਆ ਹੈ । ਕਾਂਗਰਸ ਪਾਰਟੀ ਸੰਸਦ ਵਿੱਚ ਐੱਲਆਈਸੀ ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਮਾਰਕੀਟ ਮੁੱਲ ਗੁਆਉਣ ਵਾਲੀਆ ਕੰਪਨੀਆਂ ਵਿੱਚ ਨਿਵਾਸ ਦੇ ਮੁੱਦੇ ਤੇ ਚਰਚਾ ਸ਼ੁਰੂ ਕਰਨ ਲਈ ਲੜ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਗੁਰਬਖ਼ਸ਼ ਸਿੰਘ ਭਾਵੜਾ, ਗੁਰਬਚਨ ਸਿੰਘ ਕਾਲਾ ਟਿੱਬਾ, ਬਲਜਿੰਦਰ ਸਿੰਘ ਥਿੰਦ, ਹਰਪਾਲ ਸਿੰਘ ਨੀਟਾ ਸੋਢੀ, ਪੁਸ਼ਪਿੰਦਰ ਸਿੰਘ ਸੰਧੂ, ਬਾਜ ਸਿੰਘ ਐੱਮਸੀ ਮਮਦੋਟ, ਗੁਰਦੇਵ ਸਿੰਘ ਸਰਪੰਚ, ਕਰਨ ਮਨਚੰਦਾ, ਖਿੰਡਾ ਮੈਂਬਰ,ਮਹਿੰਦਰ ਪਾਲ ਗਿੱਲ, ਨਸੀਬ ਸਿੰਘ, ਕੇਵਲ ਕ੍ਰਿਸ਼ਨ, ਦਰਸ਼ਨ ਸਿੰਘ,ਹੰਸਾ ਸਿੰਘ ਕਾਲੂ ਅਰਾਈਆਂ, (ਕਮਲ ਗਿੱਲ ਸੋਨੂੰ ਨਿੱਜੀ ਸਕੱਤਰ ਆਸ਼ੂ ਬਾਂਗੜ) ਲਖਵਿੰਦਰ ਸਿੰਘ ਜੋਸਨ ਆਦਿ ਹਾਜ਼ਰ ਸਨ।