ਪੱਤਰ ਪੇ੍ਰਰਕ, ਤਲਵੰਡੀ ਭਾਈ : ਦੇਸ਼ ਵਿਚ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੇ ਮੇਨ ਚੌਂਕ ਤੋਂ ਇਕ ਗੌਰਵ ਤਿਰੰਗਾ ਪੈਦਲ ਯਾਤਰਾ ਮੇਨ ਬਾਜ਼ਾਰ ਫੁਹਾਰਾ ਚੌਕ ਤਕ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਛਾਬੜਾ ਦੀ ਅਗਵਾਈ ਹੇਠ ਕੱਢੀ ਗਈ। ਯਾਤਰਾ ਵਿਚ ਬਲਜੀਤ ਕੌਰ ਬਾਂਗੜ ਧਰਮ ਪਤਨੀ, ਹਲਕਾ ਇੰਚਾਰਜ਼ ਆਸੂ ਬਾਂਗੜ ਤੋਂ ਇਲਾਵਾ ਬਲਾਕ ਪ੍ਰਧਾਨ ਰੂਪ ਲਾਲ ਵੱਤਾ, ਮਨਜੀਤ ਸਿੰਘ ਿਢੱਲੋਂ ਚੇਅਰਮੈਨ ਕੁਆਲਟੀ ਗਰੁੱਪ, ਰਕੇਸ਼ ਕੁਮਾਰ ਕਾਇਤ ਕੌਂਸਲਰ, ਸੁੱਚਪਾਲ ਸਿੰਘ ਆੜਤੀ, ਕਾਂਗਰਸ ਸ਼ਹਿਰੀ ਸਰਕਲ ਪ੍ਰਧਾਨ ਦੇਸ ਰਾਜ ਅਹੂਜਾ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ, ਸਹਿਦੇਵ ਸਿੰਘ ਬਰਾੜ, ਜਗਦੀਪ ਸਿੰਘ ਬਰਾੜ ਕੌਂਸਲਰ, ਕਮਲ ਅਗਰਵਾਲ, ਗੁਰਪ੍ਰਰੀਤ ਸਿੰਘ ਤੂੰਬੜ ਭੰਨ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਮੌਜ਼ੂਦ ਸਨ। ਇਸ ਪੈਦਲ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲਾ ਪ੍ਰਧਾਨ ਰਜਿੰਦਰ ਛਾਬੜਾ ਨੇ ਕਿਹਾ ਅੰਗਰੇਜ਼ਾਂ ਕੋਲੋਂ ਗੁਲਾਮ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਸ਼ਹੀਦਾਂ ਨੂੰ ਸਿਜਦਾ ਹੈ ਜਿਨਾਂ੍ਹ ਨੇ ਆਪਣੀਆਂ ਵਡਮੁੱਲੀਆਂ ਜਾਨਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਆਪਣਾ ਯੋਗਦਾਨ ਪਾਇਆ ਭਾਰਤ ਨੂੰ ਆਜਾਦ ਹੋਇਆਂ 75 ਸਾਲ ਹੋ ਗਏ ਹਨ ਜਿੰਨੀ ਦੇਰ ਤੱਕ ਦੁਨੀਆਂ ਰਹੇਗੀ ਓਨੀ ਦੇਰ ਤੱਕ ਸਹੀਦ ਹਮੇਸ਼ਾਂ ਯਾਦ ਰੱਖੇ ਜਾਣਗੇ।