ਸਟਾਫ ਰਿਪੋਰਟਰ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਪਿੰ੍ਸੀਪਲ ਡਾ. ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਹੇਠ ਨਿਰੰਤਰ ਅਗਰਸਰ ਹੈ। ਕਾਲਜ ਅਕਾਦਮਿਕ ਖੇਤਰ ਵਿਚ ਸਫਲਤਾ ਦੇ ਨਵੇਂ ਪਹਿਲੂ ਸਥਾਪਤ ਕਰ ਰਿਹਾ ਹੈ। ਇਸ ਸਫਲਤਾ ਨੂੰ ਜਾਰੀ ਰੱਖਦਿਆਂ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਵਿਦਿਆਰਥਣ ਨੇਹਾ ਅਗਰਵਾਲ ਨੇ ਪੰਜਾਬ ਯੂਨੀਵਰਸਿਟੀ ਦੀ ਤੀਜੇ ਸਮੈਸਟਰ ਪੋਸਟ ਗ੍ਰੈਜੂਏਟ ਪ੍ਰਰੀਖਿਆ ਵਿੱਚ 97 ਫੀਸਦੀ ਤੋਂ ਵੱਧ ਨੰਬਰ ਪ੍ਰਰਾਪਤ ਕਰਕੇ ਕਾਲਜ ਵਿਚ ਪਹਿਲਾ ਸਥਾਨ ਪ੍ਰਰਾਪਤ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਨੇਹਾ ਨੇ ਐੱਮਐੱਸਸੀ ਆਈਟੀ ਦੀ ਇਸ ਪ੍ਰਰੀਖਿਆ ਵਿੱਚ 636/650 (97.8 ਫੀਸਦੀ) ਅੰਕ ਪ੍ਰਰਾਪਤ ਕੀਤੇ ਹਨ। ਧਿਆਨਦੇਣ ਯੋਗ ਹੈ ਕਿ ਨੇਹਾ ਨੇ ਇਸ ਐੱਮਐੱਸਸੀਆਈਟੀ ਦੀ ਪ੍ਰਰੀਖਿਆ ਵਿਚ ਪੰਜਾਬ ਸੂਬੇ ਵਿਚ ਪੰਜਵਾਂ ਅਤੇ ਫਿਰੋਜ਼ਪੁਰ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ।

ਇਸ ਖੁਸ਼ੀ ਦੇ ਮੌਕੇ ਕਾਲਜ ਪਿੰ੍ਸੀਪਲ ਡਾ. ਰਮਨੀਤਾ ਸ਼ਾਰਦਾ ਨੇ ਵਿਦਿਆਰਥਣ ਨੇਹਾ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸਦੇ ਨਾਲ ਹੀ ਉਨਾਂ੍ਹ ਕੰਪਿਊਟਰ ਸਾਇੰਸ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਨੇ ਇਸ ਮੌਕੇ ਵਿਦਿਆਰਥਣ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।