ਬਗੀਚਾ ਸਿੰਘ, ਮਮਦੋਟ

ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਕੋਆਪਰੇਟਿਵ ਬੈਂਕਾਂ ਸਿਵਲੀਅਨ ਗਨਮੈਨ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਅ ਰਹੇ ਹਨ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਜਸਵੰਤ ਸਿੰਘ ਭੁੱਲਰ ਸਿਵਲੀਅਨ ਗੰਨਮੈਨ ਅਤੇ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਕੋਆਪਰੇਟਿਵ ਬੈਂਕਾਂ ਵਿਚ ਕੰਮ ਕਰਦੇ 1000 ਤੋਂ ਵੱਧ ਸਿਵਲੀਅਨ ਗੰਨਮੈਨਾਂ ਦਾ ਰੋਜ਼ਗਾਰ ਖੋਹਿਆ ਜਾ ਰਿਹਾ। ਉਨਾਂ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਸਾਬਕਾ ਫੌਜ਼ੀਆਂ ਵਾਲੀ ਸਕਿਉਰਿਟੀ ਲਿਆ ਰਹੀ ਹੈ, ਉਹ ਸਿਰਫ ਸਾਬਕਾ ਫੌਜ਼ੀਆਂ ਨੂੰ ਹੀ ਨਿਯੁਕਤ ਕਰਦੀ ਹੈ। ਉਨਾਂ੍ਹ ਕਿਹਾ ਕਿ ਸਾਡਾ ਸਾਬਕਾ ਫੌਜ਼ੀਆਂ ਨਾਲ ਕੋਈ ਗਿਲ੍ਹਾ ਸ਼ਿਕਵਾ ਨਹੀਂ ਹੈ, ਪਰ ਉਨਾਂ੍ਹ ਦੇ ਨਾਲ ਨਾਲ ਸਿਵਲੀਅਨ ਗੰਨਮੈਨਾਂ ਨੰੂ ਵੀ ਉਨਾਂ੍ਹ ਦਾ ਬਣਦਾ ਹੱਕ ਦਿੱਤਾ ਜਾਵੇ। ਉਨਾਂ੍ਹ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਗੰਨਮੈਨ ਪਹਿਲਾ ਕੰਮ ਕਰਦੇ ਹਨ ਉਨਾਂ੍ਹ ਨੂੰ ਕੰਪਨੀ ਵਿਚ ਪਹਿਲ ਦੇ ਆਧਾਰ ਤੇ ਉਨਾਂ੍ਹ ਨੂੰ ਰੱਖਿਆ ਜਾਵੇ। ਉਨਾਂ੍ਹ ਨੇ ਕਿਹਾ ਕਿ ਸਿਵਲੀਅਨ ਗੰਨਮੈਨ ਨੋਟਬੰਦੀ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਸਖਤ ਡਿਊਟੀਆਂ ਨਿਭਾਈਆਂ ਹਨ, ਜਦਕਿ ਕੋਈ ਵਿਅਕਤੀ ਆਪਣੇ ਘਰ ਤੋਂ ਬਾਹਰ ਨਹੀਂ ਸੀ ਨਿਕਲ ਸਕਦਾ, ਉਸ ਸਮੇਂ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਡਿਊਟੀਆਂ ਕਰਦੇ ਸਨ। ਉਨਾਂ੍ਹ ਨੇ ਫਿਰ ਅਪੀਲ ਕਰਦਿਆਂ ਕਿਹਾ ਕਿ ਸਿਵਲੀਅਨ ਗੰਨਮੈਨਾਂ ਤੋਂ ਰੋਜ਼ਗਾਰ ਨਾ ਖੋਹਿਆ ਜਾਵੇ। ਇਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਜਿਥੇ ਰੁਜ਼ਗਾਰ ਦੇ ਰਹੀ ਤਾਂ ਉਸ ਨੂੰ ਚਾਹੀਦਾ ਕਿ ਜੋ ਪਹਿਲਾ ਰੁਜ਼ਗਾਰ ਲੋਕ ਹਨ ਉਸ ਕੋਲੋਂ ਰੋਜਗਾਰ ਨਾ ਖੋਹਿਆ ਜਾਵੇ।