ਰਵੀ ਮੋਂਗਾ, ਗੁਰੂਹਰਸਹਾਏ : ਸੀਐੱਚਸੀ ਗੁਰੂਹਰਸਹਾਏ ਵਿਖੇ ਸਿਵਲ ਸਰਜਨ ਫਿਰੋਜ਼ਪੁਰ ਡਾ.ਵਿਨੋਦ ਸਰੀਨ ਦੀ ਰਹਿਨੁਮਾਈ ਹੇਠ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨਾਲ ਰੀਵਿਊ ਮੀਟਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਵਿਨੋਦ ਸਰੀਨ ਦੁਆਰਾ ਸੀਐੱਚਸੀ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਉਪਰੰਤ ਜਿਹੜੀਆਂ ਖਾਮੀਆਂ ਪਾਈਆਂ ਗਈਆਂ ਉਨ੍ਹਾਂ ਨੂੰ ਪੂਰਨ ਤੌਰ ਤੇ ਠੀਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਿਵੇਂ ਕਿ 100 ਪ੍ਰਤੀਸ਼ਤ ਸੰਸਥਾਗਤ ਜਣੇਪਾ, 100 ਪ੍ਰਤੀਸ਼ਤ ਟੀਕਾਕਰਨ, ਕੋਵਿਡ 19 ਦੀ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣਾ, ਐੱਨਸੀਡੀ ਸਕਰੀਨਿੰਗ, ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਆਦਿ। ਮੀਟਿੰਗ ਦੌਰਾਨ ਸਟਾਫ ਕੋਲੋਂ ਕੰਮ ਦੌਰਾਨ ਆਉਂਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ ਅਤੇ ਹੱਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਾ. ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਗੁਰੂਹਰਸਹਾਏ ਨੇ ਭਰੋਸਾ ਦਿਵਾਇਆ ਕਿ ਜੋ ਖਾਮੀਆਂ ਹਨ ਉਨ੍ਹਾਂ ਨੂੰ ਜਲਦ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇਗਾ ਅਤੇ ਸੰਸਥਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਆਮ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿਚ ਡਾ. ਹੁਸਨਪਾਲ ਮੈਡੀਕਲ ਸਪੈਸ਼ਲਿਸਟ, ਡਾ.ਅਮਨਦੀਪ ਕੌਰ (ਐੱਮਡੀ ਗਾਇਨੀ), ਡਾ. ਕਰਨਵੀਰ ਕੌਰ, ਡਾ.ਰਮਨਦੀਪ ਕੌਰ, ਡਾ. ਗੁਰਜਿੰਦਰ ਕੌਰ, ਡਾ.ਅਸਮਿਤਾ ਬਜਾਜ, ਦੀਪਕ ਕੁਮਾਰ ਐੱਮਈਓ, ਬਿੱਕੀ ਕੌਰ ਬੀਈਈ ਅਤੇ ਸੀਐੱਚਸੀ ਦਾ ਸਮੂਹ ਸਟਾਫ਼ ਹਾਜ਼ਰ ਸਨ।