ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : 17 ਅਗਸਤ ਨੂੰ ਫਾਜ਼ਿਲਕਾ ਦੇ ਇਕ ਪ੍ਰਰਾਇਵੇਟ ਹਸਪਤਾਲ ਦੇ ਡਾਕਟਰ ਅੰਕ੍ਰਿਤਾ ਜਸੂਜਾ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ ਜਿਸ 'ਚ ਡਾਕਟਰ ਵੱਲੋਂ ਡਿਲਵਰੀ ਦੌਰਾਨ ਅਹਗਹਿਲੀ ਕਰਨ 'ਤੇ ਅੰਕਿਤਾ ਜਸੂਜਾ 'ਤੇ 304 ਦਾ ਪਰਚਾ ਦਰਜ ਹੋਇਆ ਸੀ। ਸਿਵਲ ਸਰਜਨ ਫਾਜ਼ਿਲਕਾ ਡਾ. ਦਲੇਰ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਬਣੀ 8-ਨਵੰਬਰ-2019 ਨੂੰ ਇਕ ਪੰਜ ਮੈਂਬਰੀ ਪੜਤਾਲੀਆ ਕਮੇਟੀ ਜਿਸ 'ਚ ਸਿਵਲ ਸਰਜਨ ਦੇ ਅਸਿਟੈਂਟ ਪੋ੍ਫੈਸਰ ਮੈਡੀਕਲ ਕਾਲਜ ਫਰੀਦਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਹੋਏ ਅਤੇ ਬੱਚੇ ਦੀ ਹੋਈ ਮੌਤ ਸਬੰਧੀ ਵਿਸਥਾਰ ਪੂਰਵਕ ਪੜਤਾਲ ਕੀਤੀ। ਜਿਸ 'ਚ ਪਾਇਆ ਗਿਆ ਕਿ ਆਸ਼ਾ ਵਰਕਰ ਕਿ੍ਸ਼ਨਾ ਕੁਮਾਰੀ ਪਿੰਡ ਸਾਬੂਆਣਾ ਨੇ ਪਿੰਡ ਸ਼ਤੀਰ ਵਾਲਾ ਦੀ ਗਰਭਵਤੀ ਮਾਂ ਊਸ਼ਾ ਰਾਣੀ ਨੂੰ ਡਿਲਵਿਰੀ ਤੋਂ ਪਹਿਲਾਂ, ਡਿਲਵਿਰੀ ਦੌਰਾਨ ਅਤੇ ਬਾਅਦ 'ਚ ਇਸ ਤਰ੍ਹਾਂ ਤਾਣਾ ਬਾਣਾ ਬੁਣਿਆ ਕਿ ਆਪਣੇ ਆਪ ਨੂੰ ਛੋਟਾ ਮੋਟਾ ਡਾਕਟਰ ਕਹਿ ਕੇ ਸਾਰਾ ਖੇਡ ਰਚਾਇਆ। ਉਨ੍ਹਾਂ ਕਿਹਾ ਕਿ 17 ਅਗਸਤ 2019 ਨੂੰ ਇਕ ਪ੍ਰਰਾਈਵੇਟ ਡਾ. ਅੰਕਿਤਾ ਜਸੂਜਾ ਵਿਰੁੱਧ ਐੱਫਆਈਆਰ ਦਰਜ ਹੋਈ ਜਿਸ 'ਚ ਡਾਕਟਰ ਵੱਲੋਂ ਅਣਗਹਿਲੀ ਕਰਨ 'ਤੇ 304 ਏ ਦਾ ਪਰਚਾ ਦਰਜ ਕੀਤਾ ਗਿਆ ਸੀ। ਕਮੇਟੀ ਨੇ ਆਸ਼ਾ ਵਰਕਰ ਵਿਰੁੱਧ ਬੱਚੇ ਨੂੰ ਮਾਰਨ ਦਾ ਦੋਸ਼ ਲਾਉਂਦੇ ਹੋਏ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਕਰ ਦਿੱਤੀ ਹੈ ਅਤੇ ਇਹ ਸਾਰੀ ਰਿਪੋਰਟ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਵੀ ਭੇਜ ਦਿੱਤੀ ਗਈ ਹੈ। ਆਸ਼ਾ ਵਰਕਰ ਨੇ ਆਪਣੇ 'ਤੇ ਕੋਈ ਦੋਸ਼ ਨਾ ਲੱਗੇ ਇਸ ਕਰਕੇ ਅਗਲੇ ਦਿਨ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਮਿਲਕੇ ਡਾਕਟਰ ਵਿਰੁੱਧ ਧਰਨੇ 'ਚ ਭਾਗ ਲਿਆ ਅਤੇ ਟੀਵੀ/ਸੋਸ਼ਲ ਮੀਡੀਆ 'ਚ ਡਾਕਟਰ ਅਤੇ ਸਟਾਫ ਨੂੰ ਦੋਸ਼ੀ ਠਹਿਰਾ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਡਾਕਟਰ ਅੰਕਿਤਾ ਵਿਰੁੱਧ ਐੱਫਆਈਆਰ ਦਰਜ ਹੋ ਗਈ। ਵਰਣਨਯੋਗ ਹੈ ਕਿ 17 ਅਗਸਤ 2019 ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਊਸ਼ਾ ਰਾਣੀ ਪਿੰਡ ਸਾਬੂਆਣਾ ਦਾ ਕੇਸ ਜਣੇਪੇ ਲਈ ਆਸ਼ਾ ਵਰਕਰ ਕਿ੍ਸ਼ਨਾ ਕੁਮਾਰੀ ਲੈ ਕੇ ਆਈ ਸੀ ਅਤੇ ਡਿਊਟੀ 'ਤੇ ਹਾਜ਼ਰ ਸਟਾਫ ਨਰਸ ਨੇ ਮਰੀਜ਼ ਦੀ ਹਾਲਤ ਚੈੱਕ ਕੀਤੀ ਅਤੇ ਸਾਰੀ ਸਥਿਤੀ ਸਬੰਧੀ ਸਮਝਾ ਦਿੱਤਾ ਅਤੇ ਆਸ਼ਾ ਵਰਕਰ ਨੇ ਇਹ ਬਹਾਨਾ ਲਾ ਕੇ ਕਿ ਸਰਕਾਰੀ ਹਸਪਤਾਲ 'ਚ ਡਾਕਟਰ ਨਹੀਂ ਹੈ, ਇਸ ਕਰਕੇ ਉਹ ਮਰੀਜ਼ ਨੂੰ ਪ੍ਰਰਾਈਵੇਟ ਹਸਪਤਾਲ 'ਚ ਲੈ ਕੇ ਗਈ। ਉੱਥੇ ਜਾਣ ਤੋਂ ਬਾਅਦ ਡਾਕਟਰ ਨੇ ਮਰੀਜ਼ ਦੇਖਣ ਤੋਂ ਨਾਂਹ ਕਰ ਦਿੱਤੀ, ਕਿਉਂਕਿ ਡਾਕਟਰ ਹਸਪਤਾਲ 'ਚ ਮੌਜੂਦ ਹੀ ਨਹੀਂ ਸੀ ਪਰ ਆਸ਼ਾ ਵਰਕਰ ਨੇ ਆਪਣੇ ਲਾਲਚ ਵੱਸ ਮਰੀਜ਼ ਨੂੰ ਉਸੇ ਹਸਪਤਾਲ 'ਚ ਪਾਈ ਰੱਖਿਆ ਅਤੇ ਗਵਾਹਾਂ ਮੁਤਾਬਕ ਡਿਲਵਿਰੀ ਵੀ ਆਪ ਕੀਤੀ, ਜਿਸ ਦਾ ਨਤੀਜਾ ਇਹ ਹੋਇਆ ਕਿ ਜਣੇਪੇ ਦੌਰਾਨ ਬੱਚੇ ਦੀ ਮੌਤ ਹੋ ਗਈ। ਆਸ਼ਾ ਵਰਕਰ ਕਿ੍ਸ਼ਨਾ ਕੁਮਾਰੀ ਨੇ ਆਪਣੇ 'ਤੇ ਦੋਸ਼ ਨਾ ਲੱਗਣ ਤੋਂ ਬਚਣ ਲਈ ਬਾਅਦ 'ਚ ਡਾ. ਅੰਕਿਤਾ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਵਿਚਕਾਰ ਪੈਸੇ ਆਦਿ ਲੈ ਕੇ ਸਲਾਹ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜੋ ਕਿ ਵੀਡਿਓ ਰਾਹੀਂ ਡਾ. ਅੰਕਿਤਾ ਨੇ ਸਬੂਤ ਵਜੋਂ ਪੜਤਾਲੀਆ ਕਮੇਟੀ ਕੋਲ ਪੇਸ਼ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਆਸ਼ਾ ਵਰਕਰ ਦਾ ਕੰਮ ਆਪਣੀ ਮਿੱਥੀ ਹੋਈ ਆਬਾਦੀ 'ਚ ਕੰਮ ਕਰਨਾ ਹੈ, ਜਦ ਕਿ ਇਸ ਕੇਸ 'ਚ ਆਸ਼ਾ ਵਰਕਰ ਕਿ੍ਸ਼ਨਾ ਕੁਮਾਰੀ ਆਪਣੇ ਆਪ ਨੂੰ ਛੋਟਾ ਮੋਟਾ ਡਾਕਟਰ ਦੱਸ ਕੇ ਨਾਲ ਦੇ ਪਿੰਡਾਂ 'ਚ ਵੀ ਗਰਭਵਤੀ ਮਾਵਾਂ ਨੂੰ ਪੈਸੇ ਦੇ ਲਾਲਚ 'ਚ ਵਰਗਲਾਉਂਦੀ ਰਹੀ ਅਤੇ ਪੈਸੇ ਦੇ ਲਾਲਚ 'ਚ ਆਸ਼ਾ ਵਰਕਰ ਨੇ ਆਪਣੇ ਬਿਆਨਾਂ 'ਚ ਇਹ ਮੰਨ ਲਿਆ ਹੈ ਕਿ੍ਸ਼ਨਾ ਕੁਮਾਰੀ ਇਸ ਕੇਸ ਤੋਂ ਬਿਨਾਂ ਵੀ ਡਿਲਵਿਰੀ ਕੇਸਾਂ/ਮਰੀਜ਼ਾਂ ਨੂੰ ਹੋਰ ਪ੍ਰਰਾਈਵੇਟ ਹਸਪਤਾਲਾਂ 'ਚ ਲੈ ਕੇ ਜਾਂਦੀ ਰਹੀ ਹੈ ਅਤੇ ਉਸ ਦੇ ਬਦਲੇ ਉਸਨੂੰ ਪੈਸੇ ਮਿਲਦੇ ਹਨ। ਇਸ ਤੋਂ ਇਲਾਵਾ ਉਸ ਨੇ ਇਹ ਵੀ ਮੰਨ ਲਿਆ ਕਿ ਸਰਕਾਰੀ ਡਾਕਟਰ ਗਰਭਵਤੀ ਮਾਂ ਦਾ ਅਲਟਰਾ ਸਾਉਂਡ ਨਹੀਂ ਲਿਖਦੇ ਤਾਂ ਵੀ ਇਹ ਆਪਣੇ ਆਪ ਪ੍ਰਰਾਈਵੇਟ ਹਸਪਤਾਲਾਂ 'ਚ ਜਾ ਕੇ ਆਪਣੇ ਆਪ ਅਲਟਰਾ ਸਾਉਂਡ ਕਰਵਾਉਂਦੀ ਹੈ ਅਤੇ ਉਸ ਦੇ ਬਦਲੇ 'ਚ ਪੈਸੇ ਲੈਂਦੀ ਹੈ