ਸਟਾਫ ਰਿਪੋਰਟਰ, ਫਾਜ਼ਿਲਕਾ : ਡਿਪਟੀ ਕਮਿਸ਼ਨਰ ਮਨਪ੍ਰਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫਾਜਿਲਕਾ ਵੱਲੋਂ ਸਲੱਮ ਏਰੀਆ ਦੇ ਬੱਚਿਆ ਅਤੇ ਸੀਸੀਆਈ ਮਾਤਰ ਛਾਇਆ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਬੱਚਿਆਂ ਦੇ ਅਧਿਕਾਰਾਂ 'ਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਦੇਸ਼ ਦਾ ਭਵਿੱਖ ਹੋ ਤੇ ਤੁਸੀਂ ਆਪਣੇ ਦੇਸ਼ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਕੇ ਜਾਣਾ ਹੈ। ਇਸ ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਦੀ ਜੀਵਨੀ ਉਪਰ ਵੀ ਚਾਨਣਾ ਵੀ ਪਾਇਆ ਗਿਆ। ਇਸ ਦੌਰਾਨ ਬੱਚਿਆ ਵਿਚਕਾਰ ਪੇਟਿੰਗ ਮੁਕਾਬਲੇ ਕਰਵਾਏ ਗਏ। ਇਹ ਪੇਟਿੰਗ ਮੁਕਾਬਲੇ ਬਾਲ ਅਧਿਕਾਰ, ਬਾਲ ਸੁਰੱਖਿਆ ਅਤੇ ਬੇੇਟੀ ਬਚਾਉ-ਬੇਟੀ ਪੜਾਉ ਵਿਸ਼ਿਆ ਉਪਰ ਅਧਾਰਿਤ ਸਨ। ਇਸ ਦੌਰਾਨ ਬੱਚਿਆਂ ਨੂੰ ਮਿਠਾਈਆ, ਗਿਫਟ ਆਦਿ ਵੰਡੇ ਗਏ ਅਤੇ ਬੱਚਿਆ ਦੁਆਰਾ ਚਿਲਡਰਨ ਡੇਅ 'ਤੇ ਅਧਾਰਿਤ ਗੀਤ ਬੋਲੇ ਗਏ। ਇਸ ਮੌਕੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਵਿਜੈ ਕੁਮਾਰ ਮੌਂਗਾ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦਾ ਸਟਾਫ ਮੌਜੂਦ ਸੀ।