ਪੱਤਰ ਪ੍ਰਰੇਰਕ, ਜਲਾਲਾਬਾਦ : ਪਿੰਡ ਤਾਰੇਵਾਲਾ ਸਥਿਤ ਕੇਡੀ ਪਬਲਿਕ ਸਕੂਲ 'ਚ 14 ਨਵੰਬਰ ਬਾਲ ਦਿਵਸ 'ਤੇ ਸਕੂਲ 'ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪਾਠ ਪੜਿ੍ਹਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋ ਕਵਿਤਾ ਉਚਾਰਣ ਅਤੇ ਭਾਸ਼ਣ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਤੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨਾਲ ਸਬੰਧਿਤ ਪ੍ਰਸ਼ਨ-ਉੱਤਰ ਵੀ ਕਰਵਾਏ ਗਏ। ਸਕੂਲ ਅਧਿਆਪਕ ਗੁਰਮੀਤ ਵੱਲੋਂ ਵਿਦਿਆਰਥੀਆਂ ਨੂੰ ਨਹਿਰੂ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਸਕੂਲ ਦੀ ਪ੍ਰਬੰਧਿਕ ਕਮੇਟੀ, ਪਿ੍ਰੰਸੀਪਲ, ਵਾਇਸ ਪਿ੍ਰੰਸੀਪਲ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ।