ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਤੋਂ ਸੀਨੀਅਰ ਵਾਈਸ ਚੇਅਰਮੈਨ ਦੀਪਕ ਕੁਮਾਰ ਸੋਮਵਾਰ ਨੂੰ ਦਲਿਤ ਸਮੁਦਾਇ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਿਫ਼ਰੋਜ਼ਪੁਰ ਪਹੁੰਚੇ। ਇਸ ਦੌਰਾਨ ਉਨਾਂ੍ਹ ਵੱਖ-ਵੱਖ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਵੱਲੋਂ ਪ੍ਰਰਾਪਤ ਹੋਈਆ ਸ਼ਿਕਾਇਤਾਂ ਦਾ ਹੱਲ ਕਰਨ ਲਈ ਵਿਚਾਰ ਚਰਚਾ ਕਰਨ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨਾਂ੍ਹ ਦੇ ਨਾਲ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਰਾਜ ਕੁਮਾਰ ਹੰਸ ਵੀ ਮੌਜੂਦ ਸਨ। ਇਸ ਦੌਰਾਨ ਉਨਾਂ੍ਹ ਦੱਸਿਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਦੀਆਂ 3 ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਥੇ ਪਹੁੰਚੇ ਹਨ। ਸਭ ਤੋਂ ਪਹਿਲਾ ਉਹ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਪਹੁੰਚੇ। ਇੱਥੋਂ ਦੇ ਵਸਨੀਕ ਜਗਸੀਰ ਵੱਲੋਂ ਇਕ ਸ਼ਿਕਾਇਤ ਪ੍ਰਰਾਪਤ ਹੋਈ ਸੀ ਕਿ ਸਾਡੇ ਪਿੰਡ ਦੇ ਗਰੀਬ ਐੱਸਸੀ ਪਰਿਵਾਰ ਜੋ ਕਿ ਕੁਝ ਸਾਲਾਂ ਤੋਂ ਪਿੰਡ ਦੀ ਫਿਰਨੀ 'ਤੇ ਰਹਿ ਰਹੇ ਹਨ। ਇਸ ਫਿਰਨੀ ਉੱਪਰ ਸੜਕ ਬਣਨੀ ਹੈ ਸਰਪੰਚ ਵੱਲੋਂ ਸਾਨੂੰ ਕਿਹਾ ਜਾ ਰਿਹਾ ਹੈ ਕਿ ਫਿਰਨੀ ਵਿਚ ਆਉਂਦੇ ਘਰ ਢਾਹ ਦਿੱਤੇ ਜਾਣਗੇ। ਸਾਡੀ ਮਾਲੀ ਹਾਲਤ ਖਰਾਬ ਹੋਣ ਕਾਰਨ ਸਾਡੇ ਲਈ ਸਾਡੇ ਲਈ ਨਵਾਂ ਘਰ ਬਣਾਉਣਾ ਬਹੁਤ ਅੌਖਾ ਹੈ। ਇਸ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨਾਂ੍ਹ ਨੇ ਮਸਲੇ ਦੇ ਹੱਲ ਲਈ ਐੱਸਡੀਐੱਮ ਦੀ ਪ੍ਰਧਾਨਗੀ ਹੇਠ 3 ਮੈਂਬਰੀ ਕਮੇਟੀ ਬਣਾਈ ਤੇ 1 ਮਹੀਨੇ ਵਿਚ ਇਸ ਸ਼ਿਕਾਇਤ ਦਾ ਹੱਲ ਕਰਕੇ ਕਮਿਸ਼ਨ ਨੂੰ ਰਿਪੋਰਟ ਕਰਨਗੇ। ਅਗਲੀ ਸ਼ਿਕਾਇਤ ਪਿੰਡ ਲੈਪੋ ਥਾਣਾ ਗੁਰੂਹਰਸਹਾਏ ਦੇ ਵਾਸੀ ਰਾਜ ਸਿੰਘ ਵੱਲੋਂ ਪ੍ਰਰਾਪਤ ਹੋਈ ਹੈ ਜਿਸ ਅਨੁਸਾਰ ਉਹ ਪਿੰਡ ਤੋਂ ਬਾਹਰ ਢਾਣੀ ਤੇ ਰਹਿੰਦਾ ਹੈ ਤੇ ਸੁਰਜੀਤ ਸਿੰਘ ਵੱਲੋਂ ਉਸ ਤੇ ਕੁਝ ਝੂਠੇ ਇਲਜ਼ਾਮ ਲਗਾਏ ਹਨ ਤੇ ਲੜਾਈ ਝਗੜਾ ਵੀ ਕੀਤਾ ਗਿਆ ਹੈ ਅਤੇ ਝੂਠਾ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਹੈ। ਉਸ ਨੇ ਕਿਹਾ ਕਿ ਇਸ ਮੁਕੱਦਮੇ ਦੀ ਕਿਸੇ ਅਫਸਰ ਕੋਲੋਂ ਸਹੀ ਪੜਤਾਲ ਕਰਵਾਈ ਜਾਵੇ। ਇਸ ਸ਼ਿਕਾਇਤ ਦੇ ਨਿਪਟਾਰੇ ਲਈ ਐੱਸ.ਐੱਚ.ਓ. ਗੁਰੂਹਰਸਹਾਏ ਨੂੰ ਕਿਹਾ ਕਿ ਉਹ ਖੁਦ ਆਪਣੇ ਪੱਧਰ ਤੇ ਜਾ ਕੇ ਕੇਸ ਦੀ ਪੜਤਾਲ ਕਰਕੇ 1 ਨਵੰਬਰ ਤੱਕ ਰਿਪੋਰਟ ਕਮਿਸ਼ਨ ਨੂੰ ਭੇਜਣ। ਇਸ ਤੋਂ ਅਗਲੀ ਸ਼ਿਕਾਇਤ ਜਸਵੀਰ ਕੌਰ ਵਾਸੀ ਫਿਰੋਜ਼ਪੁਰ ਦੇ ਪਿੰਡ ਰੱਖੜੀ ਖੁਸਹਾਲ ਸਿੰਘ ਵਾਲਾ ਦੀ ਹੈ ਜਿਸ ਅਨੁਸਾਰ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਹੈ ਤੇ ਦੁਪਿਹਰ ਨੂੰ ਅਨਮੋਲ, ਸੂਰਮਨ, ਗੁਰਮੇਜ ਸਿੰਘ ਅਤੇ ਭਿੰਦਰ ਕੌਰ ਵਾਸੀ ਖੁਸਹਾਲ ਸਿੰਘ ਵਾਲਾ ਰੱਖੜੀ ਨੇ ਉਸ ਤੇ ਹਮਲਾ ਕੀਤਾ ਤੇ ਸੱਟਾਂ ਮਾਰੀਆਂ। ਇਸ ਸਬੰਧੀ ਉਨਾਂ੍ਹ ਸਬੰਧਿਤ ਐੱਸਐੱਚਓ ਨੂੰ ਨਿਰਪੱਖ ਜਾਂਚ ਕਰਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਐੱਸਡੀਐੱਮ ਫਿਰੋਜ਼ਪੁਰ ਅਮਰਿੰਦਰ ਸਿੰਘ ਮੱਲ੍ਹੀ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਬਰਿੰਦਰ ਸਿੰਘ ਅਤੇ ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਸੁਖਜੀਤ ਸਿੰਘ ਵੀ ਹਾਜ਼ਰ ਸਨ।