ਪੱਤਰ ਪ੍ਰਰੇਰਕ, ਲੰਬੀ : ਪਿੰਡ ਬਾਦਲ ਵਿਖੇ ਐਕਸੀਅਨ ਬਿਜਲੀ ਬੋਰਡ ਦਫ਼ਤਰ ਅੱਗੇ ਧਰਨਾ ਲਾਉਣ 'ਤੇ ਥਾਣਾ ਲੰਬੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ 4 ਆਗੂਆਂ ਸਮੇਤ 25/30 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏਐੱਸਆਈ ਪਲੂਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 25/30 ਅਣਪਛਾਤੇ ਵਿਅਕਤੀਆਂ ਨੇ ਐਕਸੀਅਨ ਬਿਜਲੀ ਬੋਰਡ ਪਿੰਡ ਬਾਦਲ ਵਿਖੇ ਧਰਨਾ ਦਿੱਤਾ ਹੈ, ਜਿਨ੍ਹਾਂ ਦੀ ਮੰਗ ਇਹ ਸੀ ਕਿ ਥਾਣਾ ਨੰਦਗੜ੍ਹ ਵਿਖੇ ਉਨ੍ਹਾਂ ਖਿਲਾਫ਼ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਜੋ ਮੁਕੱਦਮਾ ਦਰਜ ਕਰਵਾਇਆ ਹੈ, ਉਹ ਖਾਰਜ ਕੀਤਾ ਜਾਵੇ। ਧਰਨੇ ਦੌਰਾਨ ਕੁਲਵੰਤ ਰਾਏ ਬਲਾਕ ਪ੍ਰਧਾਨ ਸੰਗਤ ਬੀਕੇਯੂ ਏਕਤ ਉਗਰਾਹ, ਗੁਰਪਾਸ ਸਿੰਘ ਸਿੰਘੇਵਾਲਾ ਬਲਾਕ ਪ੍ਰਧਾਨ ਲੰਬੀ ਬੀਕੇਯੂ ਏਕਤਾ ਉਗਰਾਹ, ਦਿਲਜੀਤ ਸਿੰਘ ਮਿੱਠੜੀ ਮੀਤ ਬਲਾਕ ਪ੍ਰਧਾਨ ਲੰਬੀ ਬੀਕੇਯੂ ਏਕਤਾ ਉਗਰਾਹਾ, ਭੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਲੰਬੀ ਬੀਕੇਯੂ ਏਕਤਾ ਉਗਰਾਹਾ ਅਤੇ 25/30 ਅਣਪਛਾਤੇ ਵਿਅਕਤੀਆਂ ਨੇ ਸੋਸ਼ਲ ਡਿਸਟੈਂਸ ਨਾ ਰੱਖ ਕੇ ਅਤੇ ਮਾਸਕ ਨਾ ਪਾ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਥਾਣਾ ਲੰਬੀ ਵਿਖੇ ਉਕਤ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਗਿ੍ਫ਼ਤਾਰੀ ਅਜੇ ਬਾਕੀ ਹੈ।