ਪੱਤਰ ਪੇ੍ਰਕ, ਖੂਈਆ ਸਰਵਰ : ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਸਿੱਖ ਰੈਫਰੈਂਡਮ-2020 ਸਬੰਧੀ ਪੋਸਟਰ ਲਾਉਣ ਵਾਲੇ ਵਿਅਕਤੀਆਂ ਦੀ ਜ਼ਿਲ੍ਹਾ ਪੁਲਿਸ ਨੇ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਆਈਪੀਐੱਸ ਅਨੁਸਾਰ ਸੁਰਿੰਦਰ ਕੁਮਾਰ ਤੋਂ ਸੁਰਿੰਦਰ ਸਿੰਘ ਬਣੇ ਮੁਲਜ਼ਮ ਨੇ ਇਹ ਪੋਸਟਰ ਮੇਲ ਰਾਹੀਂ ਪ੍ਰਾਪਤ ਕੀਤੇ ਅਤੇ ਇਹ ਪੋਸਟਰ ਪਿ੍ਰੰਟ ਕਰਕੇ ਪਿੰਡ 'ਚ ਚਿਪਕਾਏ।

ਪੁਲਿਸ ਥਾਣਾ ਸਦਰ ਅਬੋਹਰ 'ਚ ਸੁਰਿੰਦਰ ਸਿੰਘ ਅਤੇ ਉਸ ਦਾ ਸਾਥ ਦੇਣ ਵਾਲੇ 4 ਹੋਰ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਅਤੇ 153ਏ ਅਧੀਨ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਸਬ ਡਵੀਜ਼ਨ ਅਬੋਹਰ ਦੇ ਪਿੰਡ ਮਲੂਕਪੁਰਾ ਅੰਦਰ ਖ਼ਾਲਿਸਤਾਨ ਪੱਖੀ 100 ਦੇ ਕਰੀਬ ਪੋਸਟਰ ਚਿਪਕਾਏ ਗਏ ਸੀ।

ਐੱਸਐੱਸਪੀ ਅਨੁਸਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਪੋਸਟਰ ਇਨ੍ਹਾਂ ਨੂੰ ਕਿਸ ਨੇ ਭੇਜੇ।