ਹਰਚਰਨ ਸਿੰਘ ਸਾਮਾ, ਿਫ਼ਰੋਜ਼ਪੁਰ: ਸਿਵਿਕ ਐਕਸ਼ਨ ਪੋ੍ਗਰਾਮ ਦੇ ਤਹਿਤ 136 ਬਟਾਲੀਅਨ ਬੀਐੱਸਐੱਫ ਦੁਆਰਾ ਸਰਹੱਦੀ ਖੇਤਰ ਦੇ 50 ਵਿਦਿਆਰਥੀਆਂ ਨੂੰ ਸੀਈਓ ਡਾ. ਐੱਸਕੇ ਸੋਨਕਰ ਦੀ ਅਗਵਾਈ ਹੇਠ, ਅੰਮਿ੍ਤਸਰ ਲਈ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਵਿਦਿਅਕ ਟੂਰ ਨੂੰ 136 ਬਟਾਲੀਅਨ ਬੀਐੱਸਐੱਫ ਵੱਲੋਂ ਵਿਸ਼ਾਲ ਵਰਮਾ ਕੰਪਨੀ ਕਮਾਂਡੈਟ ਦੁਆਰਾ ਹਰੀ ਝੰਡੀ ਦੇ ਕੇ ਬਾਰੇ ਕੇ ਪਿੰਡ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਪਿੰਡ ਬਾਰੇ ਕੇ ਦੇ ਸਰਪੰਚ, ਸਕੂਲ ਅਧਿਆਪਕ ਅਤੇ ਆਮ ਲੋਕ ਹਾਜ਼ਰ ਸਨ। ਇਸ ਸਬੰਧੀ ਡਿਪਟੀ ਕਮਾਂਡੈਂਟ ਗੁਰਪ੍ਰਰੀਤ ਸਿੰਘ ਗਿੱਲ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਸਿਵਿਕ ਐਕਸ਼ਨ ਪੋ੍ਗਰਾਮ ਤਹਿਤ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਸਮੇਂ ਸਮੇਂ ਤੇ ਸਿੱਖਿਆਦਾਇਕ ਪੋ੍ਗਰਾਮ ਕਰਵਾਏ ਜਾਂਦੇ ਹਨ। ਜਿਸ ਤਹਿਤ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾਂ ਹਾਜੀ, ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਦੇ 50 ਤੋਂ ਵੱਧ ਵਿਦਿਆਰਥੀਆਂ ਅਤੇ 6 ਅਧਿਆਪਕਾਂ ਤੋਂ ਇਲਾਵਾ, 1 ਬੀਐੱਸਐੱਫ ਅਧਿਕਾਰੀ, 2 ਐੱਸਓਜ਼ ਅਤੇ 6 ਬੀਐੱਸਐੱਫ ਜਵਾਨਾਂ ਨੂੰ ਟੂਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਜਲਿ੍ਹਆਂ ਵਾਲਾ ਬਾਗ., ਵਾਰ ਮੈਮੋਰੀਅਲ ਅਤੇ ਵਾਹਗਾ ਬਾਰਡਰ ਤੇ ਰੀਟਰੀਟ ਸੈਰੇਮਨੀ ਦਿਖਾਈ ਗਈ। ਇਸ ਤੋਂ ਇਲਾਵਾ ਬੀਐੱਸਐੱਫ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਬੀਐੱਸਐੱਫ ਦੀ ਕਾਰਜ ਪ੍ਰਣਾਲੀ ਤੋਂ ਵੀ ਜਾਣੂ ਕਰਵਾਇਆ ਅਤੇ ਫੌਜ ਵਿਚ ਭਰਤੀ ਹੋਣ ਸਬੰਧੀ ਵਡਮੁੱਲੀ ਜਾਣਕਾਰੀ ਵੀ ਦਿੱਤੀ।

ਪੋ੍ਗਰਾਮ ਦੌਰਾਨ 50 ਵਿਦਿਆਰਥੀਆਂ ਨੂੰ 50 ਟੋਪੀਆਂ ਅਤੇ 50 ਪਾਣੀ ਦੀਆਂ ਬੋਤਲਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ। ਸਕੂਲ ਪਿੰ੍ਸੀਪਲ ਡਾ. ਸਤਿੰਦਰ ਸਿੰਘ ਨੇ ਬਟਾਲੀਅਨ ਦੇ ਸੀਈਓ ਡਾ. ਐੱਸਕੇ ਸੋਨਕਰ ਅਤੇ ਉਨਾਂ੍ਹ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਰਦਾਨ ਸਾਬਿਤ ਹੁੰਦੇ ਹਨ। ਉਨਾਂ੍ਹ ਨੇ ਬੀਐੱਸਐੱਫ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਸਿੱਖਿਆ ਦੇ ਗੁਣਾਤਮਕ ਵਿਕਾਸ ਲਈ ਬੀਐੱਸਐੱਫ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਟੂਰ ਨੂੰ ਸਫ਼ਲ ਬਣਾਉਣ ਵਿਚ ਸਕੂਲ ਅਧਿਆਪਕ ਪਿ੍ਰਤਪਾਲ ਸਿੰਘ, ਸੁਮਿਤ ਪਾਲ ਸਿੰਘ, ਰਾਘਵ, ਵਿਪਲੇਸ਼ ਕੁਮਾਰੀ ਅਤੇ ਕੁਲਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਪਾਇਆ।