ਸੁਖਵਿੰਦਰ ਥਿੰਦ, ਫਾਜ਼ਿਲਕਾ : ਕਾਰਗਿਲ ਵਿਜੇ ਦਿਵਸ ਮੌਕੇ ਬੀਐੱਸਐੱਫ ਵੱਲੋਂ ਆਯੋਜਤ ਹਫਤਾਵਾਰੀ ਪ੍ਰਰੋਗਰਾਮ ਦੇ ਤਹਿਤ ਫਾਜ਼ਿਲਕਾ ਦੀ ਸਾਦਕੀ ਬਾਰਡਰ ਰੋਡ 'ਤੇ ਸਥਿਤ 52ਵੀਂ ਬਟਾਲੀਅਨ ਦੇ ਹੈਡਕੁਆਟਰ 'ਚ ਖੂਨਦਾਨ ਕੈਂਪ ਆਯੋਜਤ ਕੀਤਾ ਗਿਆ। ਕੈਂਪ ਦਾ ਉਦਘਾਟਨ ਕਮਾਡੈਂਟ ਅਧਿਕਾਰੀ ਕੇ.ਏ.ਆਂਸਲ ਨੇ ਕੀਤਾ। ਸਿਵਲ ਹਸਪਤਾਲ ਫਾਜ਼ਿਲਕਾ ਬੀਟੀੳ ਡਾ. ਸੋਨਿਮਾ ਅਤੇ ਉਨ੍ਹਾਂ ਦੀ ਟੀਮ ਨੇ ਬੀ.ਐਸ.ਐਫ. ਦੇ 14 ਅਧਿਕਾਰੀਆਂ, 32 ਜਵਾਨਾਂ ਤੋਂ ਇਲਾਵਾ ਪਿੰਡ ਸੁਰੇਸ਼ ਵਾਲਾ ਦੇ ਸਰਪੰਚ ਸੁਧੀਰ ਕੁਮਾਰ ਅਤੇ ਹੋਰਨਾਂ 7 ਪਿੰਡ ਵਾਸੀਆਂ ਦੇ ਸਹਿਯੋਗ ਨਾਲ 28 ਯੂਨਿਟ ਖੂਨ ਇਕੱਠਾ ਕੀਤਾ। ਕਮਾਡੈਂਟ ਆਂਸਲ ਨੇ ਦੱਸਿਆ ਕਿ ਬੀ.ਐਸ.ਐਫ. ਵੱਲੋਂ ਹਫਤਾਵਾਰੀ ਪ੍ਰਰੋਗਰਾਮ ਦੇ ਤਹਿਤ ਹੋਰਨਾਂ ਥਾਵਾਂ ਤੇ ਵੀ ਪ੍ਰਰੋਗਰਾਮ ਉਲੀਕੇ ਜਾਰਹੇ ਹਨ ਜਿਸ ਨਾਲ ਲੋਕਾਂ 'ਚ ਦੇਸ਼ਭਗਤੀ ਦੀ ਜਾਗਰੂਕਤਾ ਵਧਾਈ ਜਾ ਸਕੇ।