ਸੋਮ ਪ੍ਰਕਾਸ਼, ਜਲਾਲਾਬਾਦ : ਬੀਐੱਸਐੱਫ ਵੱਲੋਂ ਕਾਰਗਿਰ ਫਤਹਿ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਬੀਐੱਸਐੱਫ ਕੈਂਪਸ 'ਚ ਬੂਟੇ ਅਤੇ ਹੋਰ ਸਮਾਜਿਕ ਕੰਮ ਉਲੀਕੇ ਜਾ ਰਹੇ ਹਨ। ਇਸੇ ਤਹਿਤ ਬੀਐਸਐਫ ਦੀ 118 ਬਟਾਲੀਅਨ ਵਿਚ ਵੀ ਕਾਰਗਿਲ ਫਤਹਿ ਦਿਵਸ ਮਨਾਇਆ ਗਿਆ। ਇਸ ਮੌਕੇ ਮਿਲਟਰੀ ਹਸਪਤਾਲ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਕਮਾਂਡੇਂਟ ਰਣਬੀਰ ਸਿੰਘ, ਸੈਕੰਡ ਕਮਾਂਡੈਂਟ ਤਰਸੇਮ ਸਿੰਘ, ਇਨਾਵਾਤੀ ਡਿਪਟੀ ਕਮਾਂਡੇਂਟ ਦੀ ਨਿਗਰਾਨੀ ਹੇਠ ਕੈਂਪ ਦੌਰਾਨ ਕੁੱਲ 54 ਲੋਕਾਂ ਨੇ ਖੂਨ ਦਾਨ ਕੀਤਾ ਜਿਸ ਵਿਚ ਫਰੈਡਸ ਕਲੱਬ ਵੱਲੋਂ ਬੋਬੀ ਅਰੋੜਾ ਦੀ ਅਗੁਵਾਈ ਹੇਠ ਕੈਂਪ ਵਿਚ ਆਯੋਜਿਤ ਖੂਨ-ਦਾਨ ਵਿਚ 6 ਮੈਂਬਰਾਂ ਨੇ ਖ਼ੂਨ ਕੀਤਾ। ਇਸ ਮੌਕੇ ਬੀਐਸਐਫ ਵੱਲੋਂ ਕਲੱਬ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।