ਪੱਤਰ ਪ੍ੇਰਕ, ਗੁਰੂਹਰਸਹਾਏ : ਬਾਬਾ ਦੀਪ ਸਿੰਘ ਕਲੱਬ ਵੱਲੋਂ 550ਵੇਂ ਪ੍ਕਾਸ਼ ਪੁਰਬ 'ਤੇ ਸਮਰਪਿਤ ਸ਼ਹੀਦ ਊਧਮ ਸਿੰਘ ਕਾਲਜ ਯੂਨੀਵਰਸਿਟੀ ਮੋਹਨ ਕੇ ਹਿਠਾੜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 40 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਜਗਜੀਤ ਸਿੰਘ ਚਹਿਲ, ਵੇਦ ਪ੍ਕਾਸ਼ ਚੇਅਰਮੈਨ, ਸੁਭਾਸ਼ ਪਿੰਡ, ਇਕਬਾਲ ਜੀਵਾ ਅਰਾਈ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਬਾਬਾ ਦੀਪ ਸਿੰਘ ਕਲੱਬ ਦੇ ਪ੍ਧਾਨ ਨੇ ਕਿਹਾ ਕਿ ਖੂਨ ਦਾ ਕਰਨ ਨਾਲ ਇਕ ਆਦਮੀ ਦੀ ਜ਼ਿੰਦਗੀ ਬਚਦੀ ਹੈ, ਖੂਨਦਾਨ ਮਹਾਦਾਨ ਹੈ। ਸਾਡੇ ਵੱਲੋਂ ਕੀਤਾ ਖੂਨਦਾਨ ਅੱਗੇ ਜਰੂਰਤਮੰਦ ਲੋਕਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਚੜ ਕੇ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਧਾਨ ਜਸਵੀਰ ਸਿੰਘ, ਉਪ ਪ੍ਧਾਨ ਹਰਪ੍ਰੀਤ ਕੁਮਾਰ, ਸੈਕਟਰੀ ਮਨੀਸ਼ ਕੁਮਾਰ, ਖਜ਼ਾਨਚੀ ਮਲਕੀਤ ਕੁਮਾਰ, ਚੇਅਰਮੈਨ ਗੁਰਸੇਵਕ ਕੁਮਾਰ ਗੀਤਕਾਰ, ਸਲਾਹਕਾਰ ਸਨੀ ਕੁਮਾਰ, ਸਰਪ੍ਸਤ ਲੇਖ ਰਾਜ ਆਦਿ ਹਾਜ਼ਰ ਸਨ।