ਕੇਵਲ ਅਹੂਜਾ, ਮਖੂ : ਸੰਯੁਕਤ ਕਿਸਾਨ ਮੋਰਚਾ ਵੱਲੋਂ ਰੇਲ ਰੋਕੋ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨਾਂ ਵੱਲੋਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਗਵਾਈ ਵਿਚ ਰੇਲਵੇ ਸਟੇਸ਼ਨ ਮਖੂ 'ਤੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਧਰਨਾ ਲਗਾ ਕੇ ਰੇਲ ਆਵਾਜਾਈ ਰੋਕੀ ਗਈ। ਇਸ ਮੌਕੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੇ ਬਾਰਡਰਾਂ 'ਤੇ ਸੰਯੁਕਤ ਕਿਸਾਨ ਮੋਰਚਾ ਦੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕਈ ਤਰਾਂ੍ਹ ਦੇ ਹੱਥਕੰਡੇ ਅਪਣਾ ਰਹੀ ਹੈ। ਯੂਪੀ ਦੇ ਲਖੀਮਪੁਰ ਖੀਰੀ 'ਚ ਗ੍ਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਕੀਤੇ ਕਾਰ ਦੇ ਹਮਲੇ ਨਾਲ਼ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਜਦ ਤੱਕ ਲਖੀਮਪੁਰ ਖੀਰੀ ਮਾਮਲੇ ਵਿਚ ਇਨਸਾਫ਼ ਨਹੀਂ ਮਿਲਦਾ ਉਸ ਵਕਤ ਤਕ ਅੰਦੋਲਨ ਚਲਦਾ ਰਹੇਗਾ। ਇਸ ਰੇਲ ਰੋਕੋ ਅੰਦੋਲਨ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਗੱਟਾ ਸਕੱਤਰ, ਗੁਰਚਰਨ ਸਿੰਘ ਪੀਰ ਮੁਹੰਮਦ, ਚਾਨਣ ਸਿੰਘ ਮਲੰਗ ਵਾਲਾ, ਧਰਮ ਸਿੰਘ ਸਭਰਾ, ਜਗਤਾਰ ਸਿੰਘ ਜੱਲੇ ਵਾਲਾ ਪ੍ਰਚਾਰ ਸਕੱਤਰ ਪੰਜਾਬ, ਰਛਪਾਲ ਸਿੰਘ ਸੰਧੂ ਪ੍ਰਰੈਸ ਸਕੱਤਰ ਪੰਜਾਬ, ਨੈਬ ਸਿੰਘ ਬੋਤੀਆ ਵਾਲਾ ਮੀਤ ਪ੍ਰਧਾਨ ਜ਼ਲਿ੍ਹਾ ਿਫ਼ਰੋਜ਼ਪੁਰ, ਪਰਮਜੀਤ ਸਿੰਘ ਜਿਲ੍ਹਾ ਪ੍ਰਧਾਨ ਤਰਨ ਤਾਰਨ, ਸਮਸ਼ੇਰ ਸਿੰਘ ਰਾਮ ਸਿੰਘ ਵਾਲਾ, ਬਲਵੀਰ ਸਿੰਘ ਜੱਗੇ ਵਾਲਾ, ਇਕਬਾਲ ਸਿੰਘ ਜੱਗੇ ਵਾਲਾ, ਜਰਨੈਲ ਸਿੰਘ ਕਨੇਡੀਅਨ, ਬਲਦੇਵ ਸਿੰਘ ਕੁੱਤਬ ਪੁਰ, ਗੁਰਵਿੰਦਰ ਸਿੰਘ ਬਾਹਰ ਵਾਲੀ, ਜਤਿੰਦਰ ਸਿੰਘ ਭੁੱਲਰ ਕਾਮਲ ਗੜ੍ਹ, ਨਿਸ਼ਾਨ ਸਿੰਘ ਕਿੱਲੀ ਬੋਦਲਾਂ, ਦਿਲਬਾਗ ਸਿੰਘ ਕਿੱਲੀ ਗੁੱਦੇ, ਸੂਰਤ ਸਿੰਘ ਤਲਵੰਡੀ, ਰਵਿੰਦਰ ਸਿੰਘ ਵਾਰਸ ਵਾਲਾ ਅਰਾਈਆ, ਨਿਸ਼ਾਨ ਸਿੰਘ ਪੀਰ ਮੁਹੰਮਦ, ਬਗੀਚਾ ਸਿੰਘ ਲਹਿਰਾ ਬੇਟ, ਰੇਸ਼ਮ ਸਿੰਘ ਮਲੰਗ ਵਾਲਾ, ਕਰਮ ਸਿੰਘ ਅਰਾਈਆਂਵਾਲਾ, ਜੋਗਾ ਸਿੰਘ ਪੀਰ ਮੁਹੰਮਦ ਆਦਿ ਹਾਜ਼ਰ ਸਨ।