ਗੌਰਵ ਗੌੜ ਜੌਲੀ, ਜ਼ੀਰਾ, ਫਿਰੋਜ਼ਪੁਰ

ਭੂਸ਼ਨ ਕਿਡਜ਼ੀ ਪ੍ਰਰੀ-ਸਕੂਲ ਵਿਖੇ ਸੁਤੰਤਰਤਾ ਦਿਵਸ ਮੌਕੇ ਬੱਚਿਆਂ ਵਿਚਕਾਰ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੀ ਪਿੰ੍ਸੀਪਲ ਵਿਨੀਤਾ ਬਾਂਸਲ ਦੀ ਅਗਵਾਈ ਹੇਠ ਇਹ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। 15 ਅਗਸਤ ਦਾ ਦਿਨ ਪੂਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ 1947 ਵਿੱਚ ਭਾਰਤ ਨੂੰ ਬਿ੍ਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ। ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸਾਰੇ ਬੱਚਿਆਂ ਨੇ ਭਗਵੇਂ, ਚਿੱਟੇ ਅਤੇ ਹਰੇ ਰੰਗ ਦੇ ਤਿਰੰਗੇ ਪਹਿਨੇ ਹੋਏ ਸਨ। ਸਾਰਿਆਂ ਨੇ ਤਿਉਹਾਰ ਦਾ ਆਨੰਦ ਮਾਣਿਆ ਅਤੇ ਆਪਣੇ ਅਧਿਆਪਕਾਂ ਨਾਲ ਤਸਵੀਰਾਂ ਅਤੇ ਵੀਡੀਓ ਬਣਾਈਆਂ। ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਸੁਤੰਤਰਤਾ ਦਿਵਸ ਨਾਲ ਸਬੰਧਤ ਵੱਖ-ਵੱਖ ਡਿਜ਼ਾਈਨਾਂ ਦੀਆਂ ਡਰਾਇੰਗ ਬਣਾਈਆਂ । ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਡਾਂਸ ਕੀਤਾ। ਇਨਾਂ੍ਹ ਮੁਕਾਬਲਿਆਂ ਵਿੱਚ ਬੱਚਿਆਂ ਨੇ ਭਾਗ ਲੈ ਕੇ ਖੂਬ ਆਨੰਦ ਮਾਣਿਆ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਦੇਖਦੇ ਹੋਏ ਵੱਖ-ਵੱਖ ਤਰਾਂ੍ਹ ਦੀਆਂ ਕਲਾ ਕਿਰਤਾਂ ਬਣਾਈਆਂ ਅਤੇ ਹੋਰ ਗਤੀਵਿਧੀਆਂ ਕੀਤੀਆਂ। ਇਸ ਮੌਕੇ ਸਕੂਲ ਦੀ ਪਿੰ੍ਸੀਪਲ ਵਿਨੀਤਾ ਬਾਂਸਲ ਅਤੇ ਹੋਰ ਅਧਿਆਪਕ ਅੰਮਿ੍ਤਾ, ਮਹਿਕ, ਸਿਮਰਨ, ਆਂਚਲ, ਰਮਨਦੀਪ ਕੌਰ, ਅਮਨ, ਨਵਜੋਤ ਆਦਿ ਵੀ ਹਾਜ਼ਰ ਸਨ।