ਅੰਗਰੇਜ਼ ਭੁੱਲਰ, ਫਿਰੋਜ਼ਪੁਰ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਜ਼ੀਰਾ ਦੇ ਪ੍ਰਧਾਨ ਪ੍ਰਨੀਤ ਸਿੰਘ ਭੜਾਣਾ ਦੀ ਅਗਵਾਈ ਵਿਚ ਮੁੱਦਕੀ ਮੋਰਚਾ (ਜੰਗ ਪਾਣੀਆਂ) ਦੇ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ, ਜੋ ਕਿ ਸਰਕਾਰਾਂ ਵੱਲੋਂ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਨੂੰ ਕੰਕਰੀਟ ਕਰਨ ਅਤੇ ਪਲਾਸਟਿਕ ਦੀ ਸੀਟ ਪਾ ਕੇ ਪੱਕਾ ਕੀਤਾ ਜਾ ਰਿਹਾ ਹੈ। ਜਿਸ ਨਾਲ ਸਾਡਾ ਧਰਤੀ ਹੇਠਲਾ ਪਾੜੀ ਡੂੰਘਾ ਅਤੇ ਖਾਰਾ ਹੋ ਜਾਵੇਗਾ ਅਤੇ ਜੋ ਕਿ ਕਿਸੇ ਵੀ ਹਾਲ ਦੇ ਵਿਚ ਇਸ ਧਰਤੀ ਹੇਠਲੇ ਪਾਣੀ ਨੂੰ ਖਰਾਬ ਨਹੀਂ ਹੋਣ ਰੋਕਣ ਲਈ ਅਸੀਂ ਕੰਕਰੀਟ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਨਾ ਹੋਰ ਕਿਸੇ ਕਿਸਮ ਦੀ ਪਲਾਸਟਿਕ ਸੀਟ ਪਾਉਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਸਾਹਿਬ ਸਿੰਘ ਪ੍ਰਧਾਨ ਬਲਾਕ ਘੱਲ ਖੁਰਦ, ਰੇਸ਼ਮ ਸਿੰਘ, ਕੁਲਵੰਤ ਸਿੰਘ, ਗੁਰਤੇਜ ਸਿੰਘ, ਗੁਰਮੀਤ ਸਿੰਘ ਸੁਰ ਸਿੰਘ ਵਾਲਾ, ਪੇ੍ਮ ਪਾਲ ਸਿੰਘ ਇਕਾਈ ਪ੍ਰਧਾਨ ਸੁਰ ਸਿੰਘ ਵਾਲਾ, ਜਸਵੰਤ ਸਿੰਘ ਇਕਾਈ ਖਜ਼ਾਨਚੀ ਸੁਰ ਸਿੰਘ ਵਾਲਾ, ਨੰਦ ਸਿੰਘ, ਸੁੱਖਾ ਸਿੰਘ, ਡਾ. ਪਰਮਜੀਤ ਸਿੰਘ ਪ੍ਰਰੈਸ ਸਕੱਤਰ ਬਲਾਕ ਜ਼ੀਰਾ, ਗੁਰਜੀਤ ਸਿੰਘ ਅਲੀਪੁਰ ਬਲਾਕ ਕੈਸ਼ੀਅਰ ਆਦਿ ਹਾਜ਼ਰ ਸਨ।
ਕਿਸਾਨਾਂ ਵੱਲੋਂ ਮੁੱਦਕੀ ਮੋਰਚਾ (ਜੰਗ ਪਾਣੀਆਂ) ਦੇ ਧਰਨੇ 'ਚ ਕੀਤੀ ਸ਼ਮੂਲੀਅਤ
Publish Date:Thu, 30 Mar 2023 04:19 PM (IST)
