ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਭਾਰਤੀ ਰੇਲਵੇ ਨੇ ਦੋ ਦੇਸ਼ਾਂ ਭਾਰਤ ਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਤੇ ਵਿਰਾਸਤੀ ਸਥਾਨਾਂ ਨੂੰ ਕਵਰ ਕਰਨ ਵਾਲੀ ਭਾਰਤ ਗੌਰਵ ਟੂਰਿਸਟ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਭਾਰਤ-ਨੇਪਾਲ ਆਸਥਾ ਸਰਕਟ ’ਤੇ ਯਾਤਰਾ ਸ਼ੁਰੂ ਕਰੇਗੀ ਜੋ ਰਾਜਧਾਨੀ ਕਾਠਮੰਡੂ ਤੇ ਭਾਰਤ ਦੇ ਪ੍ਰਾਚੀਨ ਸ਼ਹਿਰ ਕਾਸ਼ੀ ਸਮੇਤ ਪ੍ਰਮੁੱਖ ਥਾਵਾਂ ਨੂੰ ਕਵਰ ਕਰੇਗੀ। ਯਾਤਰਾ ’ਚ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ ਤੇ ਪ੍ਰਯਾਗਰਾਜ ਵੀ ਸ਼ਾਮਲ ਹੋਣਗੇ। ਕਾਠਮੰਡੂ ਦੇ ਹੋਟਲਾਂ ’ਚ ਤਿੰਨ ਰਾਤਾਂ ਤੇ ਅਯੁੱਧਿਆ ਤੇ ਵਾਰਾਣਸੀ ਦੇ ਹੋਟਲਾਂ ’ਚ ਇਕ-ਇਕ ਰਾਤ ਰੁਕਣਗੇ। ਰਕਸੌਲ ਰੇਲਵੇ ਸਟੇਸ਼ਨ ਤੋਂ ਕਾਠਮੰਡੂ ਤੇ ਪਿੱਛੇ ਦੀ ਯਾਤਰਾ ਬੱਸਾਂ ਰਾਹੀਂ ਕੀਤੀ ਜਾਵੇਗੀ ਤੇ ਜਦੋਂ ਸੈਲਾਨੀ ਨੇਪਾਲ ਜਾਣਗੇ ਤਾਂ ਰੇਲ ਗੱਡੀ ਰਕਸੌਲ ’ਚ ਰੁਕੇਗੀ। ਅਤਿ-ਆਧੁਨਿਕ ਏਸੀ ਟੂਰਿਸਟ ਟਰੇਨ 31 ਮਾਰਚ ਨੂੰ ਜਲੰਧਰ ਸ਼ਹਿਰ ਤੋਂ ਰਵਾਨਾ ਹੋਵੇਗੀ। ਸੈਲਾਨੀਆਂ ਕੋਲ ਯਾਤਰਾ ਦੌਰਾਨ ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ, ਦਿੱਲੀ ਸਫਦਰਜੰਗ, ਗਾਜ਼ੀਆਬਾਦ, ਅਲੀਗੜ੍ਹ, ਟੁੰਡਲਾ, ਇਟਾਵਾ ਤੇ ਕਾਨਪੁਰ ਰੇਲਵੇ ਸਟੇਸ਼ਨਾਂ ’ਤੇ ਇਸ ਟਰੇਨ ’ਤੇ ਚੜ੍ਹਨ/ਡਿਬੋਰਨ ਦਾ ਬਦਲ ਹੋਵੇਗਾ। ਤਜਵੀਜ਼ਸ਼ੁਦਾ 10-ਦਿਨ ਟੂਰ ਦਾ ਪਹਿਲਾ ਸਟਾਪ ਅਯੁੱਧਿਆ ਹੋਵੇਗਾ, ਜਿੱਥੇ ਸੈਲਾਨੀ ਨੰਦੀਗ੍ਰਾਮ ਦੇ ਭਾਰਤ ਮੰਦਰ ਤੋਂ ਇਲਾਵਾ ਸ਼੍ਰੀ ਰਾਮ ਜਨਮ ਭੂਮੀ ਮੰਦਰ ਤੇ ਹਨੂੰਮਾਨ ਮੰਦਰ ਦੇ ਦਰਸ਼ਨ ਕਰਨਗੇ। ਅਯੁੱਧਿਆ ਤੋਂ ਬਾਅਦ ਰੇਲਗੱਡੀ ਬਿਹਾਰ ਦੇ ਰਕਸੌਲ ਰੇਲਵੇ ਸਟੇਸ਼ਨ ਤਕ ਜਾਵੇਗੀ। ਰਕਸੌਲ ਤੋਂ ਯਾਤਰੀ ਬੱਸਾਂ ਰਾਹੀਂ ਕਾਠਮੰਡੂ ਲਈ ਰਵਾਨਾ ਹੋਣਗੇ। ਉਥੇ ਠਹਿਰਾਅ ਦੌਰਾਨ ਰਾਜਧਾਨੀ ’ਚ ਸਵਯੰਭੂਨਾਥ ਸਤੂਪਾ ਤੇ ਹੋਰ ਵਿਰਾਸਤੀ ਸਥਾਨਾਂ ਦੇ ਨਾਲ ਪਸ਼ੂਪਤੀਨਾਥ ਮੰਦਰ ਦਾ ਦੌਰਾ ਕਰਨਗੇ। ਇਸ ਮਗਰੋਂ ਰੇਲਗੱਡੀ ਰਕਸੌਲ ਤੋਂ ਵਾਰਾਣਸੀ ਲਈ ਰਵਾਨਾ ਹੋਵੇਗੀ। ਕਾਸ਼ੀ ’ਚ ਸਾਰਨਾਥ, ਕਾਸ਼ੀ ਵਿਸ਼ਵਨਾਥ ਮੰਦਰ ਕੋਰੀਡੋਰ, ਤੁਲਸੀ ਮੰਦਰ ਤੇ ਸੰਕਟ ਮੋਚਨ ਹਨੂੰਮਾਨ ਮੰਦਰ ਦੇ ਦਰਸ਼ਨ ਕਰਨਗੇ। ਸੈਲਾਨੀ ਵਾਰਾਣਸੀ ਤੋਂ ਪ੍ਰਯਾਗਰਾਜ ਬੱਸ ਰਾਹੀਂ ਜਾਣਗੇ ਤੇ ਸੰਗਮ ਤੇ ਹਨੂੰਮਾਨ ਮੰਦਰ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਰੇਲਗੱਡੀ ਯਾਤਰਾ ਦੇ 10ਵੇਂ ਦਿਨ ਵਾਪਸ ਜਲੰਧਰ ਲਈ ਵਾਪਸ ਕਰੇਗੀ। ਪੂਰੀ ਤਰ੍ਹਾਂ ਏਸੀ ਟੂਰਿਸਟ ਟਰੇਨ ’ਚ 11 ਥਰਡ ਏਸੀ ਕੋਚ, ਇਕ ਪੈਂਟਰੀ ਕਾਰ ਤੇ ਦੋ ਐੱਸਐੱਲਆਰ ਸ਼ਾਮਲ ਹੋਣਗੇ। ਆਧੁਨਿਕ ਪੈਂਟਰੀ ਕਾਰ ਸੈਲਾਨੀਆਂ ਨੂੰ ਸੀਟਾਂ ’ਤੇ ਤਾਜ਼ੇ ਪਕਾਏ ਗਏ ਸ਼ਾਕਾਹਾਰੀ ਭੋਜਨ ਦੀ ਸੇਵਾ ਕਰੇਗੀ। ਮਨੋਰੰਜਨ ਦੇ ਨਾਲ-ਨਾਲ ਜਨਤਕ ਐਲਾਨਾਂ ਲਈ ਇਕ ਇੰਫੋਟੇਨਮੈਂਟ ਸਿਸਟਮ ਨਾਲ ਫਿੱਟ ਹੈ। ਸਾਫ਼-ਸੁਥਰੇ ਪਖਾਨੇ ਤੋਂ ਲੈ ਕੇ ਸੀਸੀਟੀਵੀ ਕੈਮਰੇ ਤੇ ਸੁਰੱਖਿਆ ਗਾਰਡਾਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ।
ਇਸ ਦੀ ਸ਼ੁਰੂਆਤ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੀ ‘ਦੇਖੋ ਆਪਣਾ ਦੇਸ਼’ ਪਹਿਲਕਦਮੀ ਅਨੁਸਾਰ ਹੈ। 10 ਦਿਨਾਂ ਦਾ ਟੂਰ ਪੈਕੇਜ 27,815 ਰੁਪਏ ਪ੍ਰਤੀ ਵਿਅਕਤੀ ਹੋਵੇਗਾ। ਇਸ ’ਚ ਯਾਤਰਾ, ਏਸੀ ਹੋਟਲਾਂ ’ਚ ਰਾਤ ਠਹਿਰਣ, ਭੋਜਨ (ਸਿਰਫ਼ ਸ਼ਾਕਾਹਾਰੀ), ਬੱਸਾਂ ਤੇ ਸੈਰ-ਸਪਾਟੇ, ਯਾਤਰਾ ਬੀਮਾ ਤੇ ਗਾਈਡ ਸੇਵਾਵਾਂ ਆਦਿ ਸ਼ਾਮਲ ਹੋਣਗੇ।
Posted By: Tejinder Thind