ਗੌਰਵ ਗੌੜ ਜੌਲੀ, ਜੀਰਾ

ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਸਬੰਧ ਵਿਚ ਇਸ ਵਾਰ ਆਜ਼ਾਦੀ ਦਿਵਸ ਤੇ ਹਰ ਘਰ ਤਿਰੰਗਾ ਅਭਿਆਨ ਚਲਾਇਆ ਜਾ ਰਿਹਾ ਹੈ ਸਾਰੇ ਸਰਕਾਰੀ, ਗ਼ੈਰ ਸਰਕਾਰੀ ਤੇ ਵਿਅਕਤੀਗਤ ਭਵਨਾ 'ਤੇ ਝੰਡਾ ਲਹਿਰਾਉਣ ਦੇ ਲਈ ਲੋਕਾਂ ਨੂੰ ਪੇ੍ਰਿਤ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਨਿਯਮਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਹਰ ਘਰ ਤਿਰੰਗਾ ਅਭਿਆਨ ਦੇ ਦੌਰਾਨ ਅਧਿਕਾਰੀ ਦੱਸਦੇ ਹਨ ਕਿ ਰਾਸ਼ਟਰੀ ਝੰਡੇ ਦੇ ਸਤਿਕਾਰ ਨੂੰ ਬਣਾਏ ਰੱਖਣ ਲਈ ਕੁਝ ਨਿਯਮ ਹਨ।

ਜਿਨਾਂ੍ਹ ਦਾ ਪਾਲਣ ਕਰਨਾ ਜ਼ਰੂਰੀ ਹੈ ਉਨਾਂ੍ਹ ਵਿੱਚ ਕੁਝ ਨਿਯਮ ਇਹ ਹਨ

ਰਾਸ਼ਟਰੀ ਝੰਡੇ ਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ 3:2 ਹੋਣਾ ਚਾਹੀਦਾ ਹੈ।

ਕਿਸੇ ਦੂਸਰੇ ਝੰਡੇ ਨੂੰ ਰਾਸ਼ਟਰੀ ਝੰਡੇ ਤੋਂ ਉੱਪਰ ਨਹੀਂ ਲਗਾਇਆ ਜਾਵੇ।

ਰਾਸ਼ਟਰੀ ਝੰਡਾ ਲਹਿਰਾਉਂਦੇ ਸਮੇਂ ਡੰਡੇ ਵਿੱਚ ਦੂਸਰਾ ਝੰਡਾ ਨਹੀਂ ਹੋਣਾ ਚਾਹੀਦਾ।

ਰਾਸ਼ਟਰੀ ਝੰਡਾ ਲਹਿਰਾਉਂਦੇ ਸਮੇਂ ਉਸ ਦੀ ਸਥਿਤੀ ਸਨਮਾਨਪੂਰਵਕ ਹੋਣੀ ਚਾਹੀਦੀ ਹੈ।

ਜੇ ਝੰਡਾ ਖ਼ਰਾਬ ਹੋ ਜਾਂਦਾ ਹੈ ਤਾਂ ਉਸ ਨੂੰ ਇਕਾਂਤ 'ਚ ਪ੍ਰਰੈੱਫਏਬਲ ਤਰੀਕੇ ਨਾਲ ਪੂਰਨਤਾ ਨਸ਼ਟ ਕੀਤਾ ਜਾਵੇ।

ਝੰਡੇ ਦਾ ਇਸਤੇਮਾਲ ਸਜਾਵਟ ਜਾਂ ਫੁੱਲ ਗੁੱਛੇ ਦੇ ਰੂਪ ਵਿੱਚ ਨਾਂ ਹੋਵੇ।

ਝੰਡੇ ਦਾ ਪ੍ਰਯੋਗ ਕਿਸੇ ਵੀ ਤਰਾਂ੍ਹ ਦੀ ਪੋਸ਼ਾਕ ਦੇ ਰੂਪ ਵਿੱਚ ਨਾ ਹੋਵੇ।

ਝੰਡੇ ਨੂੰ ਰੁਮਾਲ ਜਾਂ ਡਰੈੱਸ ਤੇ ਕਢਾਈ ਦੇ ਤੌਰ ਤੇ ਪ੍ਰਯੋਗ ਨਾ ਕੀਤਾ ਜਾਵੇ।

ਝੰਡੇ ਤੇ ਕਿਸੇ ਪ੍ਰਕਾਰ ਦੇ ਅੱਖਰ ਨਹੀਂ ਲਿਖੇ ਹੋਣ।

ਝੰਡੇ ਦਾ ਪ੍ਰਯੋਗ ਕਿਸੇ ਸਮਾਰਕ, ਮੂਰਤੀ ਨੂੰ ਢਕਣ ਲਈ ਨਾ ਕੀਤਾ ਜਾਵੇ।

ਝੰਡੇ ਨੂੰ ਇਸ ਤਰਾਂ੍ਹ ਬੰਨਿ੍ਹਆ ਜਾਂ ਲਹਿਰਾਇਆ ਨਾ ਜਾਵੇ ਕਿਉਂ ਖ਼ਰਾਬ ਹੋਵੇ।

ਝੰਡੇ ਨੂੰ ਜ਼ਮੀਨ, ਫਰਸ਼ ਤੇ ਨਹੀਂ ਡਿੱਗਣ ਦਿੱਤਾ ਜਾਵੇ ਤੇ ਨਾ ਹੀ ਪਾਣੀ ਵਿਚ ਡੁੱਬਣ ਦਿੱਤਾ ਜਾਵੇ।

ਝੰਡੇ ਨੂੰ ਲਹਿਰਾਉਣ ਸਮੇਂ ਕੇਸਰੀਆ ਰੰਗ ਉੱਪਰ ਹੋਣਾ ਚਾਹੀਦਾ ਹੈ।

ਕਿਸੇ ਵਾਹਨ 'ਤੇ ਝੰਡਾ ਸੱਜੇ ਪਾਸੇ ਤੇ ਮਜ਼ਬੂਤੀ ਨਾਲ ਲੱਗੇ ਡੰਡੇ 'ਤੇ ਹੀ ਲਗਾਓ।

ਪਰੇਡ, ਜਲੂਸ ਵਿਚ ਝੰਡਾ ਸੱਜੇ ਪਾਸੇ ਲੈ ਕੇ ਚੱਲਣਾ ਚਾਹੀਦਾ ਹੈ।

ਕਿਸੇ ਵੀ ਇਸ਼ਤਿਹਾਰ ਦੇ ਤੌਰ ਤੇ ਝੰਡੇ ਦਾ ਪ੍ਰਯੋਗ ਨਹੀਂ ਹੁੰਦਾ।

ਸਭਾ 'ਚ ਸਟੇਜ 'ਤੇ ਤਿਰੰਗਾ ਇਸ ਤਰਾਂ੍ਹ ਲਹਿਰਾਇਆ ਜਾਏ ਕਿ ਸੰਬੋਧਨ ਕਰਨ ਵਾਲੇ ਦਾ ਮੂੰਹ ਪਬਲਿਕ ਵੱਲ ਹੋਵੇ ਤੇ ਤਿਰੰਗਾ ਉਸ ਦੇ ਸੱਜੇ ਪਾਸੇ ਹੋਵੇ।

ਝੰਡੇ ਨੂੰ ਊਰਜਾ ਨਾਲ ਲਹਿਰਾਇਆ ਜਾਵੇ ਅਤੇ ਹੌਲੀ-ਹੌਲੀ ਸਨਮਾਨ ਆਦਰ ਸਹਿਤ ਉਤਾਰਿਆ ਜਾਣਾ ਚਾਹੀਦਾ ਹੈ।

----ਬਾਕਸ----

ਸਰਕਾਰ ਨੇ ਕੀਤੀ ਤਿਰੰਗਾ ਪੋ੍ਟੋਕਾਲ 'ਚ ਤਬਦੀਲੀ

ਇਸ ਸਬੰਧੀ ਗੱਲ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਆਜ਼ਾਦੀ ਦੇ 75ਵੇਂ ਦਿਹਾੜੇ ਨੂੰ ਅੰਮਿ੍ਤ ਮਹੋਤਸਵ ਵਜੋਂ ਮਨਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਆਪੋ ਆਪਣੇ ਘਰਾਂ ਉਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਭਾਰਤ ਦੇ ਤਿਰੰਗੇ ਝੰਡੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਸਬੰਧੀ ਬਣੇ ਪੋ੍ਟੋਕੋਲ ਬਾਰੇ ਸਵਾਲ ਪੁੱਛੇ ਜਾਣ 'ਤੇ ਰਾਣਾ ਸੋਢੀ ਨੇ ਦੱਸਿਆ ਕਿ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਕੌਮੀ ਝੰਡੇ ਦੇ ਪੋ੍ਟੋਕਾਲ ਵਿਚ ਤਬਦੀਲੀ ਕੀਤੀ ਹੈ। ਪਹਿਲੋਂ ਸੂਰਜ ਢਲਣ ਤੋਂ ਪਹਿਲਾਂ ਤਿਰੰਗਾ ਝੰਡਾ ਉਤਾਰਨਾ ਹੁੰਦਾ ਸੀ। ਅਜਿਹੇ ਹੋਰ ਵੀ ਕਈ ਨਿਯਮ ਸਨ, ਜਿਨਾਂ੍ਹ ਵਿਚ ਤਬਦੀਲੀ ਕੀਤੀ ਗਈ ਹੈ।