ਸਟਾਫ ਰਿਪੋਰਟਰ, ਮੱਲਾਂਵਾਲਾ : ਸਰਕਾਰੀ ਸਕੂਲਾਂ 'ਚ ਦਾਖ਼ਲਿਆਂ ਲਈ ਸਿੱਖਿਆ ਵਿਭਾਗ ਪੱਬਾਂ ਭਾਰ ਹੋ ਰਿਹਾ ਹੈ। ਇਸ ਸਬੰਧੀ ਜਿਥੇ ਅਧਿਆਪਕਾਂ ਵੱਲੋਂ ਸੜਕਾਂ 'ਤੇ ਕਨੋਪੀਆਂ ਲਗਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਈ ਪ੍ਰਰੇਰਿਤ ਕੀਤਾ ਜਾ ਰਿਹਾ ਹੈ, ਉਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤਕ ਸੜਕਾਂ 'ਤੇ ਉਤਰ ਕੇ ਅਜਿਹੇ ਹੀ ਉਪਰਾਲੇ ਕਰ ਰਹੇ ਹਨ। ਇਸੇ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਕੌਰ ਨੇ ਕਸਬਾ ਮੱਲਾਂਵਾਲਾ ਖਾਸ ਵਿਖੇ ਦਾਖ਼ਲਾ ਮੁਹਿੰਮ ਲਈ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਂਵਾਲਾ ਖਾਸ ਤੋਂ ਦਾਖ਼ਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਡੀਈਓ ਫਿਰੋਜਪੁਰ ਕੁਲਵਿੰਦਰ ਕੌਰ, ਨੌਡਲ ਅਫਸਰ ਕੰਮ ਡਿਪਟੀ ਡੀਈਓ ਕੋਮਲ ਅਰੋੜਾ, ਸਕੂਲ ਪਿ੍ਰੰਸੀਪਲ ਸੰਜੀਵ ਟੰਡਨ ਤੇ ਸਮੂਹ ਸਕੂਲ ਸਟਾਫ ਵੱਲੋਂ ਦਾਖਲਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਦਾਖਲਾ ਵੈਨ ਸਕੂਲ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸਕੂਲ ਦੀਆਂ ਪ੍ਰਰਾਪਤੀਆਂ ਅਤੇ ਵਿਸ਼ੇਸ਼ਤਾਵਾਂ ਦਰਸਾਉਂਦੀ ਹੋਈ ਸ਼ਹਿਰ ਦੇ ਵੱਖ ਵੱਖ ਪਿੰਡਾਂ ਵਿਚ ਘੁੰਮੇਗੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੈਅਰਮੈਨ ਅੰਕੁਸ਼ ਬਜਾਜ ਨੇ ਸਕੂਲ ਦੀ ਤਰੱਕੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ। ਨਗਰ ਪੰਚਾਇਤ ਮੱਲਾਂ ਵਾਲਾ ਦੇ ਪ੍ਰਧਾਨ ਬੱਬਲ ਸ਼ਰਮਾ ਨੇ ਕਿਹਾ ਕਿ ਹੁਣ ਸਰਕਾਰੀ ਸਕੂਲ ਹਰ ਪੱਖੋਂ ਬਿਹਤਰ ਹੋ ਚੁੱਕੇ ਹਨ। ਉਨ੍ਹਾਂ ਇਹ ਵਿਸ਼ਵਾਸ ਦਿਵਾਇਆ ਕਿ ਮੱਲਾਂਵਾਲਾ ਖਾਸ ਇਲਾਕੇ ਦੇ ਕਿਸੇ ਵੀ ਸਰਕਾਰੀ ਸਕੂਲ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਦੀਪਕ ਸਰਮਾ ਜਿਲਾ ਮੀਡਿਆ ਕੋਰਡੀਨੇਟਰ ਨੇ ਦੱਸਿਆ ਕੀ ਸਰਕਾਰ ਲਗਾਤਾਰ ਇਨ੍ਹਾਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਕਰੋੜਾਂ ਰੁਪਿਆਂ ਦੀਆਂ ਗਰਾਂਟਾਂ ਜਾਰੀ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਕੌਰ ਨੇ ਸਕੂਲ ਦੀ ਵਧ ਰਹੀ ਐਨਰੋਲਮੈਂਟ ਲਈ ਸਕੂਲ ਅਧਿਆਪਕਾਂ ਨੂੰ ਵਧਾਈ ਦਿੱਤੀ। ਸਕੂਲ ਪਿ੍ਰੰਸੀਪਲ ਸੰਜੀਵ ਟੰਡਨ ਨੇ ਸਕੂਲ ਦੇ ਵੱਧ ਰਹੇ ਦਾਖਲੇ ਲਈ ਸਕੂਲ ਦੇ ਮਿਹਨਤੀ ਸਟਾਫ ਦੇ ਸਿਰ ਸਿਹਰਾ ਬੰਨਿ੍ਹਆ।