ਰਜੀਵ ਅਹੂਜਾ, ਮਖੂ : ਚੋਣ ਕਮਿਸ਼ਨ ਦੇ ਹੁਕਮਾਂ ਅਤੇ ਵਰਿੰਦਰ ਸਿੰਘ ਧਾਲੀਵਾਲ ਐੱਸਡੀਐੱਮ ਜ਼ੀਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਲੋਕ ਸਭਾ ਚੋਣਾਂ 'ਚ ਵੋਟਰਾਂ ਨੂੰ ਵੋਟਾਂ ਪਾਉਣ ਲਈ ਪ੍ਰਰੇਰਿਤ ਕਰਨ ਲਈ ਅੱਜ ਸੈਕਟਰ ਅਫਸਰ ਦੀਪਕ ਕੁਮਾਰ ਸੈਕਟਰੀ ਮਾਰਕਿਟ ਕਮੇਟੀ ਮਖੂ ਵੱਲੋਂ ਬਲਾਕ ਮਖੂ ਦੇ ਪਿੰਡ ਵਰਿ੍ਹਆ ਵਿਖੇ ਬੂਥ ਨੰਬਰ 206 'ਤੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਅਤੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਦੀਪਕ ਕੁਮਾਰ ਨੇ ਵੋਟਰਾਂ ਨੂੰ ਵੋਟ ਦਾ ਅਧਿਕਾਰ ਸਬੰਧੀ ਜਾਗਰੂਕ ਕਰਦਿਆਂ ਕਿਹਾ ਹਰੇਕ ਵਿਅਕਤੀ ਨੂੰ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।