ਬਗੀਚਾ ਸਿੰਘ, ਮਮਦੋਟ (ਫਿਰੋਜ਼ਪੁਰ): ਡਾਕਟਰ ਰਜਿੰਦਰ ਮਨਚੰਦਾ ਐੱਸਐਮਓ ਮਮਦੋਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਮਹਿਮਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਵਿਭਾਗੀ ਕਰਮਚਾਰੀਆਂ ਪਵਨ ਕੁਮਾਰ ਤੇ ਰਾਜਿੰਦਰਪਾਲ ਸਿੰਘ ਵੱਲੋਂ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਦਿਆ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਅਤੇ ਕੂਲਰ, ਫਰਿੱਜ ਤੇ ਪਾਣੀ ਵਾਲੀਆਂ ਟੈਂਕੀਆਂ ਦੀ ਸਾਫ਼-ਸਫ਼ਾਈ ਜ਼ਰੂਰ ਰੱਖੀ ਜਾਵੇ ਤੇ ਰਾਤ ਨੂੰ ਸੌਣ ਸਮੇਂ ਮੱਛਰ ਦਾਨੀ ਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ ਤਾਂ ਜੋ ਇਸ ਦਿਨ ਸਾਰੇ ਸਰਕਾਰੀ ਅਦਾਰਿਆਂ 'ਚ ਕੂਲਰ ਅਤੇ ਫਰਿੱਜ ਦੀ ਸਫ਼ਾਈ ਕਰਕੇ ਇਕ ਵਾਰ ਸੁਕਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈੱਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਮੈਡਮ ਹਰਪ੍ਰਰੀਤ ਕੌਰ, ਨਵਜੋਤ ਕੌਰ, ਬਲਜਿੰਦਰ ਕੌਰ, ਆਸ਼ਾ ਵਰਕਰ ਤੇ ਰੂਬਲਪ੍ਰਰੀਤ ਕੌਰ ਵੀ ਮੌਜੂਦ ਸਨ।