ਸਟਾਫ ਰਿਪੋਰਟਰ, ਫਿਰੋਜ਼ਪੁਰ : ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੀ ਮੈਨੇਜਮੈਂਟ ਨੇ ਕੁਸ਼ਟ ਆਸ਼ਰਮ ਫਿਰੋਜ਼ਪੁਰ ਵਿਖੇ ਕੁਸ਼ਟ ਰੋਗ ਦਿਵਸ 'ਤੇ ਜਾਗਰੂਕ ਕਰਦੇ ਬਿਮਾਰੀ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਨੇ ਕਿਹਾ ਕਿ ਬਿਮਾਰੀਆਂ ਪ੍ਰਤੀ ਜਾਗਰੂਕਤਾ ਸਿਹਤਮੰਦ ਸਮਾਜ ਦੀ ਮਾਂ ਹੈ। ਅਜਿਹੇ ਰੋਗ ਦਿਵਸ 'ਤੇ ਜਾਗਰੂਕਤਾ ਫੈਲਾਉਣ ਨਾਲ ਬਿਮਾਰੀਆਂ ਦੇ ਲੱਛਣਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਸਮੇਂ ਤੋਂ ਪਹਿਲਾਂ ਉਨਾਂ੍ਹ ਦਾ ਇਲਾਜ ਸੰਭਵ ਹੈ। ਰਿਟਾਇਰਡ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੀਐੱਸ ਿਢਲੋਂ ਨੇ ਵਿਦਿਆਰਥੀਆਂ ਨੂੰ ਕੁਸ਼ਟ ਰੋਗ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਇਸ ਦੇ ਲੱਛਣਾਂ ਅਤੇ ਇਲਾਜ ਬਾਰੇ ਦੱਸਿਆ। ਉਨਾਂ੍ਹ ਦੱਸਿਆ ਕਿ ਕੋਹੜ ਕਿਵੇਂ ਪੈਦਾ ਹੁੰਦਾ ਹੈ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨਾਂ੍ਹ ਨੇ ਹੋਰ ਵੀ ਕਈ ਤਰਾਂ੍ਹ ਦੀਆਂ ਚਮੜੀ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਵੱਖ-ਵੱਖ ਤਰਾਂ੍ਹ ਦੇ ਚਮੜੀ ਰੋਗਾਂ ਨਾਲ ਸਬੰਧਤ ਸਵਾਲ ਪੁੱਛੇ, ਜਿਨਾਂ੍ਹ ਦੇ ਜਵਾਬ ਡਾ. ਿਢੱਲੋਂ ਨੇ ਬੜੇ ਹੀ ਢੁੱਕਵੇਂ ਢੰਗ ਨਾਲ ਦਿੱਤੇ। ਇਸ ਮੌਕੇ ਚੇਅਰਮੈਨ ਧਰਮਪਾਲ ਬਾਂਸਲ, ਕਿਰਨ ਬਾਂਸਲ, ਡਾ. ਪ੍ਰਵੀਨ ਗੋਇਲ, ਡਾ. ਨੇਹਾ ਠਾਕੁਰ, ਡਾ. ਅਭਿਸ਼ੇਕ, ਡਾ. ਕਰਿਸ਼ਮਾ ਆਦਿ ਹਾਜ਼ਰ ਸਨ।
ਆਸ਼ਰਮ 'ਚ ਕੁਸ਼ਟ ਰੋਗ ਦਿਵਸ ਮੌਕੇ ਜਾਗਰੂਕਤਾ ਪੋ੍ਗਰਾਮ ਕਰਵਾਇਆ
Publish Date:Wed, 01 Feb 2023 03:00 AM (IST)
