ਪਰਮਿੰਦਰ ਸਿੰਘ ਥਿੰਦ, ਫਿਰੋਜ਼ਪਰ

ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਮੰਗਲਵਾਰ ਨੂੰ ਪਿੰਡ ਅਟਾਰੀ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਰਣਧੀਰ ਕੁਮਾਰ ਐੱਸਪੀ (ਡੀ) ਤੇ ਥਾਣਾ ਆਰਿਫ਼ ਕੇ ਦੇ ਇੰਚਾਰਜ ਗੁਰਪ੍ਰਰੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਕੈਂਪ ਵਿੱਚ ਇਲਾਕੇ ਦੇ ਆਗੂ, ਪੰਚ, ਸਰਪੰਚ, ਵੱਡੀ ਗਿਣਤੀ ਵਿਚ ਪਹੁੰਚੇ ਅਤੇ ਨਸ਼ੇ ਵਿਰੁੱਧ ਚਲਦੀ ਮਹਿਮ ਵਿੱਚ ਸਹਿਯੋਗ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਐੱਸਪੀ ਰਣਧੀਰ ਕੁਮਾਰ ਨੇ ਆਖਿਆ ਕਿ ਇਲਾਕੇ ਵਿਚ ਗੈਰ ਸਮਾਜੀ ਅਨਸਰਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਉਸ ਨੇ ਆਖਿਆ ਕਿ ਨਸ਼ਾ ਇਸ ਕਦਰ ਨਾ ਮੁਰਾਦ ਬੀਮਾਰੀ ਹੈ, ਜਿਸ ਨੂੰ ਕਰਦਾ ਤਾਂ ਇੱਕ ਜਾਣਾ ਹੈ ਪਰ ਇਸਦਾ ਅਸਰ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਦੇ ਅਣਜਾਣ ਲੋਕਾਂ 'ਤੇ ਨਜ਼ਰ ਰੱਖਣ ਅਤੇ ਆਪਣੇ ਬੱਚਿਆਂ ਨੂੰ ਇਸ ਤੋਂ ਬਚਾ ਕੇ ਰੱਖਣ। ਇਸ ਮੌਕੇ ਸੁਖਵਿੰਦਰ ਸਿੰਘ ਅਟਾਰੀ, ਸਾਬਕਾ ਚੇਅਰਮੈਨ ਨੇ ਸੰਬੋਧਨ ਕਰਦਿਆਂ ਫਿਰੋਜ਼ਪੁਰ ਪੁਲਿਸ ਵੱਲੋਂ ਚਲਾਈ ਮਹਿਮ ਵਿੱਚ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਤੇ ਪੁਲਿਸ ਨੂੰ ਇਲਾਕੇ ਵਿਚ ਮਾੜੇ ਅਨਸਰਾਂ, ਚੋਰਾਂ, ਨਸ਼ੇ ਦੇ ਸਦਾਗਰਾਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਤਾਂ ਜੋ ਇਲਾਕੇ ਵਿੱਚ ਸ਼ਾਂਤਮਈ ਮਾਹੌਲ ਹੋਵੇ। ਇਸ ਮੌਕੇ ਸਰਪੰਚ ਇਕਬਾਲ ਸਿੰਘ, ਸਰਪੰਚ ਸੁੱਚਾ ਸਿੰਘ ਵਾਹਕਾ ਮੌੜ, ਨਿਸ਼ਾਨ ਸਿੰਘ, ਸਰਪੰਚ ਗੁਰਦਿਆਲ ਸਿੰਘ ਕਟੋਰਾ, ਸਰਪੰਚ ਧਰਮ ਸਿੰਘ ਪੀਰੂ ਵਾਲਾ, ਸਰਪੰਚ ਿਛੰਦਰ ਸਿੰਘ ਲੰਗੇਆਣਾ, ਹਰਜੀਤ ਸਿੰਘ ਪੰਚ, ਅਵਤਾਰ ਸਿੰਘ ਪੰਚ, ਪਰਮਜੀਤ ਸਿੰਘ, ਮਲਕੀਤ ਸਿੰਘ ਅੱਕੁਵਾਲਾ ਵੀ ਹਾਜ਼ਰ ਸਨ ।