ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਫਿਰੋਜ਼ਪਰ ਮੱਲਾਂਵਾਲਾ ਰੋਡ ਸਥਿਤ ਜੀਜੀਐੱਸ ਵਰਲਡ ਸਕੂਲ ਵਿਚ ਫਸਟ ਐਨੂਅਲ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਰੇ ਬੱਚਿਆਂ ਨੇ ਆਪਣੇ ਆਪਣੇ ਹਾਊਸ ਅਨੁਸਾਰ ਵੱਖ ਵੱਖ ਈਵੈਂਟਸ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਉਦਘਾਟਨੀ ਸਮਾਗਮ ਦਾ ਮਨਜੀਤ ਸਿੰਘ ਨੇ ਸ਼ੁੱਭ ਆਰੰਭ ਕੀਤਾ। ਬੱਚਿਆਂ ਨੇ ਆਪਣੇ ਹਾਊਸ ਵਾਇਜ਼ ਮਾਰਚ ਪਾਸ ਕੀਤਾ ਅਤੇ ਝੰਡੇ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਦੌੜਾਂ ਦੇ ਵੱਖ ਵੱਖ ਈਵੈਂਟਸ ਕਰਵਾਏ ਗਏ। ਇਸ ਤੋਂ ਇਲਾਵਾ ਲੋਂਗ ਜੰਪ, ਸ਼ਾਟਪੁੱਅ, ਡਿਸਕਸ ਥਰੋ ਵਿਚ ਬੱਚਿਆਂ ਨੇ ਆਪਣੇ ਆਪਣੇ ਹਾਊਸ ਵੱਲੋਂ ਭਾਗ ਲਿਆ। ਇਨ੍ਹਾਂ ਈਵੈਂਟਸ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੁੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਛੋਟੇ ਬੱਚਿਆਂ ਦੀਆਂ ਫਲ਼ ਖੇਡਾਂ ਕਰਵਾਈਆਂ ਗਈਆਂ। ਰੈੱਡ ਰੋਜ਼ਲਸ ਹਾਊਸ ਦੇ ਬੱਚਿਆਂ ਨੇ ਸਭ ਤੋਂ ਵੱਧ ਮੈਡਲ ਪ੍ਰਰਾਪਤ ਕਗਰਕੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਫਸਟ ਰਨਜ਼ ਅੱਪ ਦੀ ਟਰਾਫੀ ਬਲੂ ਬੈਲਜ਼ ਹਾਊਸ ਨੇ ਜਿੱਤੀ। ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਸਕੂਲ ਪਿ੍ਰੰਸੀਪਲ ਮਨਜੀਤ ਸਿੰਘ ਵੱਲੋਂ ਜੇਤੂ ਹਾਊਸ ਅਤੇ ਰਨਜ਼ ਅੱਪ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿ੍ਰੰਸੀਪਲ ਮਨਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਅੱਗੇ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਦੀ ਪ੍ਰਰੇਰਣਾ ਦਿੱਤੀ।