ਸਟਾਫ ਰਿਪੋਰਟਰ, ਫਾਜ਼ਿਲਕਾ : ਯੂਵੀ ਹੈਲਥ ਕੇਅਰ ਵੱਲੋਂ ਫਾਜ਼ਿਲਕਾ ਦੇ ਸਰਕਾਰੀ ਐੱਮਆਰ ਕਾਲਜ ਵਿਖੇ ਬਾਇਉਡਿਗਰਿਡੇਬਲ ਅਨਾਇਸ ਸੈਨੇਟਰੀ ਪੈਡਜ਼ ਅਤੇ ਮਾਹਵਾਰੀ ਦੇ ਸਬੰਧ 'ਚ ਇਕ ਪ੍ਰਰੋਗਰਾਮ ਕਰਵਾਇਆ ਗਿਆ ਜਿਸ ਵਿਚ ਸਿਰਲੇਖਾਂ ਦੇ ਚਾਰਟਾਂ ਦੀ ਪ੍ਰਦਰਸ਼ਨੀ ਦੁਆਰਾ ਵਿਦਿਆਰਥੀਆਂ ਨੂੰ ਮਾਹਵਾਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ਰੰ. ਰਾਜੇਸ਼ ਕੁਮਾਰ ਨੇ ਕਿਹਾ ਕਿ ਮਾਹਵਾਰੀ ਦੇ ਕੁਦਰਤੀ ਹੌਂਦ ਬਾਰੇ ਅਤੇ ਅੌਰਤਾਂ ਨਾਲ ਸੰਬਧਤ ਆਉਣ ਵਾਲੀਆਂ ਸਮਸਿਆਵਾਂ ਬਾਰੇ ਜਾਣੂ ਕਰਵਾਇਆ। ਯੂਵੀ ਹੈਲਥ ਕੇਅਰ ਦੇ ਆਗੂ ਕੇਵਲ ਸਿੰਘ ਅਤੇ ਹਰਮਨਜੀਤ ਨੇ ਪਲਾਸਟਿਕ ਅਤੇ ਕੈਮੀਕਲ ਵਾਲੇ ਪੈਡਜ਼ ਦੇ ਨੁਕਸਾਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜਿੱਥੇ ਸਧਾਰਨ ਪੈਡਜ਼ ਦੁਆਰਾ ਪੈਦਾ ਕੀਤੇ ਪਲਾਸਟਿਕ ਨਾਲ ਮਾਹਵਾਰੀ ਦੌਰਾਨ ਸਿਹਤ ਸਮਸਿਆਵਾਂ ਪੈਦਾ ਹੁੰਦਿਆ ਹਨ ਉਥੇ ਵਾਤਾਵਰਨ 'ਤੇ ਵੀ ਇਸਦਾ ਖਤਰਨਾਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੈਡਜ਼ ਦੀ ਸਹੀ ਚੋਣ ਅਤੇ ਰਵਾਇਤੀ ਪੈਡਜ਼ ਦੀਆਂ ਸਮੱਸਿਆਵਾਂ 'ਤੇ ਅੌਰਤਾਂ ਦੇ ਸਮਾਜਿਕ ਸਰੋਕਾਰ ਦੀ ਹਾਮੀ ਭਰਦਿਆਂ ਚੇਤਨਾ ਪ੍ਰਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਮੈਡਮ ਗੁਰਪ੍ਰਰੀਤ ਕੌਰ ਗੁਰਜਿੰਦਰ ਕੌਰ, ਪ੍ਰਵੀਨ ਕੌਰ, ਮੀਨਾਕਸ਼ੀ ਵਰਮਾ, ਸ਼ੇਰ ਸਿੰਘ ਸੰਧੂ ਆਦਿ ਅਧਿਆਪਕ ਹਾਜ਼ਰ ਸਨ।