ਬਗੀਚਾ ਸਿੰਘ, ਮਮਦੋਟ : ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਅਤੇ ਯੂਥ ਮਾਮਲੇ ਅਤੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬਲਾਕ ਪੱਧਰੀ ਗੁਆਂਢ ਯੁਵਾ ਸੰਸਦ ਪ੍ਰਰੋਗਰਾਮ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਅਧੀਨ ਆਉਂਦੇ ਸ਼ਹੀਦ ਊਧਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਪਿੰਡ ਪੋਜੋ ਕੇ ਉਤਾੜ ਵਿਖੇ ਸਟੇਟ ਐਵਾਰਡੀ ਵਿਕਰਮਜੀਤ ਸਿੰਘ ਅਤੇ ਯੁਥ ਕਲੱਬ ਦੀ ਸਮੁੱਚੀ ਟੀਮ ਵੱਲੋਂ ਕਰਵਾਇਆ। ਇਸ ਮੌਕੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਪਰਮਜੀਤ ਕੌਰ ਅਤੇ ਲੇਖਾਕਾਰ ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਦੇ ਇਕੱਤਰ ਹੋਏ ਕਲੱਬਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਚਲਾਏ ਜਾ ਰਹੇ ਪ੍ਰਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ 2020 ਦੇ ਅੰਤ ਤਕ ਭਾਰਤ ਨੂੰ ਸਵੱਛ ਬਣਾਉਣ ਲਈ ਸੰਕਲਪ ਵੀ ਲਿਆ। ਇਸ ਸਮਾਗਮ ਨੂੰ ਡਾ. ਮੁਨਸ਼ਾ ਸਿੰਘ, ਪ੍ਰਰੇਮਪਾਲ ਪਿ੍ਰੰਸੀਪਲ ਵੱਲੋਂ ਆਪਣੇ ਵਾਤਾਵਰਨ ਪ੍ਰਦੂਰਸ਼ਨ ਦੇ ਮਾਰੂ ਨੁਕਸਾਨਾਂ ਬਾਰੇ ਵੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ। ਇਸ ਪ੍ਰਰੋਗਰਾਮ ਨੂੰ ਗੁਰਦੇਵ ਸਿੰਘ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਪ੍ਰਰੋਗਰਾਮ ਵਿਚ ਹਾਜ਼ਰ ਹੋਈਆਂ ਕਲੱਬਾਂ ਦੇ ਪ੍ਰਧਾਨ ਦੇਸ ਰਾਜ, ਗੁਰਚਰਨ ਸਿੰਘ ਪ੍ਰਧਾਨ, ਬੂਟਾ ਸਿੰਘ, ਕਿਸ਼ਨ ਸਿੰਘ, ਅਮਰਜੀਤ ਸਿੰਘ ਮੈਂਬਰ, ਮੇਹਰ ਸਿੰਘ ਮੈਂਬਰ, ਮਲੂਕ ਸਿੰਘ ਮੈਂਬਰ, ਗੁਰਮੇਜ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਛਾਂਗਾ ਖੁਰਦ, ਗੁਰਦੀਪ ਸਿੰਘ ਭੰਮਾ ਹਾਜ਼ੀ, ਪ੍ਰਧਾਨ ਪ੍ਰਗਟ ਸਿੰਘ, ਨਿਸ਼ਾਨ ਸਿੰਘ ਆਦਿ ਨਹਿਰੂ ਯੁਵਕ ਕੇਂਦਰ ਦੇ ਵਲੰਟੀਅਰ ਬਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਨੇ ਇਸ ਪ੍ਰਰੋਗਰਾਮ ਨੂੰ ਸਫਲ ਬਨਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ।