ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਨਤੀਜੇ ਦੇਣ ਵਾਲੇ ਸਥਾਨਕ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਹੁਣ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪਿੰ੍ਸੀਪਲ ਰੀਤੂ ਭੂਸਰੀ ਦੀ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸ਼ਾਨਦਾਨ ਕਦਮ ਚੁੱਕੇ ਗਏ।

ਜਾਣਕਾਰੀ ਅਨੁਸਾਰ ਹੋਲੀ ਹਾਰਟ ਸਕੂਲ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਪਿੰ੍ਸੀਪਲ ਰੀਤੂ ਭੂਸਰੀ ਦੀ ਅਗਵਾਈ ਹੇਠ ਹੈਲਮੇਟ ਪਹਿਨ ਕੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 'ਹੈਲਮੇਟ ਸੁਰੱਖਿਆ ਹੈ, ਝੰਜਟ ਨਹੀਂ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਹੁਣ ਸਕੂਲ ਦੇ ਸਮੂਹ ਸਟਾਫ ਵੱਲੋਂ ਹੈਲਮੇਟ ਪਹਿਨ ਕੇ ਦੋ ਪਹੀਆਂ ਵਾਹਨ ਚਲਾਉਣ ਦਾ ਸੰਕਲਪ ਲਿਆ ਗਿਆ ਹੈ। ਇਸ ਮੌਕੇ ਪਿੰ੍ਸੀਪਲ ਰੀਤੂ ਭੂਸਰੀ ਨੇ ਕਿਹਾ ਕਿ ਅੱਜ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ ਤੋਂ ਬਚਾਅ ਲਈ ਸਾਵਧਾਨੀਆਂ ਅਤੇ ਟ੍ਰੈਫਿਕ ਨਿਯਮਾਂ ਦੇ ਪਾਲਣ ਦੀ ਜ਼ਰੂਰਤ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆ ਨੂੰ ਅਪੀਲ ਕਰਦਿਆ ਕਿਹਾਕਿ ਉਹ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਚਲਾਉਣ ਦੀ ਇਜਾਜਤ ਨਾ ਦੇਣ। ਸੀਨੀਅਰ ਕੋਆਰਡੀਨੇਟਰ ਮੈਡਮ ਸ਼ਿਲਪਾ ਭੂਸਰੀ ਨੇ ਕਿਹਾ ਕਿ ਹੋਲੀ ਹਾਰਟ ਸਕੂਲ ਨੇ ਹਮੇਸ਼ਾ ਹੀ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ ਅਤੇ ਉਸਦੇ ਤਹਿਤ ਹੁਣ ਹੋਲੀ ਹਾਰਟ ਸਕੂਲ ਦੇ ਸਟਾਫ ਵੱਲੋਂ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ।

--

ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ : ਪਿੰ੍.ਰੀਤੂ ਭੂਸਰੀ

ਇਸ ਮੌਕੇ ਪਿੰ੍ਸੀਪਲ ਰੀਤੂ ਭੂਸਰੀ ਨੇ ਕਿਹਾ ਕਿ ਹੈਲਮੇਟ ਪਹਿਣਨਾ ਝੰਜਟ ਨਹੀਂ ਬਲਕਿ ਸੁਰੱਖਿਆ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹੈਲਮੇਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਵਿਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੋਲੀ ਹਾਰਟ ਸਕੂਲ ਹਮੇਸ਼ਾ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਟ੍ਰੈਫਿਕ ਨਿਯਮਾਂ ਵਿਚ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ ਅਤੇ ਹਰ ਪ੍ਰਕਾਰ ਦਾ ਸਹਿਯੋਗ ਕਰੇਗਾ।

-----

ਸੀਮਾ ਦਾਵੜਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਸਾਰਿਆਂ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਰਿਆਂ ਲਈ ਜ਼ਰੂਰੀ ਹੈ। ਇਸ ਨਾਲ ਹਾ ਇਲਾਕੇ 'ਚ ਵੱਧ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪੈ ਕਦੀ ਹੈ।

============

ਟ੍ਰੈਫਿਕ ਨਿਯਮਾਂ ਦਾ ਪਾਲਣ ਜ਼ਰੂਰੀ : ਸੰਧਿਆ ਨਾਰੰਗ

-ਮੈਡਮ ਸੰਧਿਆ ਨਾਰੰਗ ਨੇ ਕਿਹਾ ਕਿ ਜੀਵਨ ਦੀ ਸੁਰੱਖਿਆ ਲਈ ਹੈਲਮੇਟ ਦੀ ਬਹੁਤ ਜ਼ਰੂਰਤ ਹੈ ਅਤੇ ਇਸੇ ਜ਼ਰੂਰਤ ਨੂੰ ਵੇਖਦੇ ਹੋਏ ਪਿੰ੍ਸੀਪਲ ਰੀਤੂ ਭੂਸਰੀ ਦੀ ਅਗਵਾਈ 'ਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ।

===========

ਸਾਵਧਾਨੀ ਨਾਲ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ : ਸਵਾਤੀ ਅਗਰਵਾਲ

ਮੈਡਮ ਸਵਾਤੀ ਅਗਰਵਾਲ ਨੇ ਕਿਹਾ ਕਿ ਪਿੰ੍ਸੀਪਲ ਰੀਤੂ ਭੂਸਰੀ ਵੱਲੋਂ ਹੈਲਮੇਟ ਦੇ ਪ੍ਰਯੋਗ ਸਬੰਧੀ ਸ਼ਲਾਘਾਯੋਗ ਕਦਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਾਹਨ ਪ੍ਰਯੋਗ ਕਰਨ ਦੇ ਪ੍ਰਤੀ ਜਾਗਰੂਕਤਾ ਰੱਖਣੀ ਚਾਹੀਦੀ ਹੈਅਤੇ ਉਨ੍ਹਾਂ ਨੂੰ ਵਾਹਨ ਪ੍ਰਯੋਗ ਕਰਦੇ ਸਮੇਂ ਹੈਲਮੇਟ ਜ਼ਰੂਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਸਾਵਧਾਨੀ ਨਾਲ ਸੜਕ ਹਾਦਸਿਆਂ ਨੂੰ ਰੋਕਾ ਜਾ ਸਕਦਾ ਹੈ।

=============

ਜੀਵਨ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਮਾ ਜ਼ਰੂਰੀ : ਸੀਮਾ ਜੁਨੇਜਾ

- ਮੈਡਮ ਸੀਮਾ ਜੁਨੇਜਾ ਨੇ ਕਿਹਾ ਕਿ ਜੀਵਨ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿੰ੍ਸੀਪਲ ਦੀ ਅਗਵਾਈ ਵਿਚ ਹੁਣ ਸਾਰਾ ਸਟਾਫ ਹੈਲਮੇਟ ਦਾ ਪ੍ਰਯੋਗ ਕਰੇਗਾ।

===========

ਦੂਜਿਆਂ ਲਈ ਨਹੀਂ ਖੁਦ ਲਈ ਪਹਿਨੋ ਹੈਲਮੇਟ : ਮਨੀਸ਼ ਗਰੋਵਰ

ਅਧਿਆਪਕ ਮਨੀਸ਼ ਗਰੋਵਰ ਨੇ ਕਿਹਾ ਕਿ ਹੈਲਮੇਟ ਪਹਿਨਣ 'ਚ ਕਿਸੇ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਕਿਉਂਕਿ ਹੈਲਮੇਟ ਦਾ ਪ੍ਰਯੋਗ ਸਾਨੂੰ ਵਿਖਾਵੇ ਲਈ ਨਹੀਂ ਸਗੋਂ ਖੁਦ ਦੀ ਸੁਰੱਖਿਆ ਲਈ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੈਲਮੇਟ ਵਾਹਨ ਪ੍ਰਯੋਗ ਕਰਦੇ ਸਮੇਂ ਜੀਵਨ ਸੁਰੱਖਿਆ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਹੈਲਮੇਟ ਦਾ ਪ੍ਰਯੋਗ ਕਰਨ ਅਤੇ ਦੂਜਿਆਂ ਵਿਚ ਜਾਗਰੂਕਤਾ ਪੈਦਾ ਕਰਨ।