ਪੱਤਰ ਪੇ੍ਰਕ, ਗੁਰੂਹਰਸਹਾਏ : ਸਿਵਲ ਸਰਜਨ ਫਿਰੋਜ਼ਪੁਰ ਡਾ. ਹਰੀ ਨਰਾਇਣ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਡੀਪੀਓ ਦਫਤਰ ਵਿਚ ਡਾ. ਹੁਸਨਪਾਲ ਸੀਨੀਅਰ ਮੈਡੀਕਲ ਅਧਿਕਾਰੀ ਗੁਰੂਹਰਸਹਾਏ ਅਤੇ ਵਿੱਕੀ ਕੌਰ ਬੀਈਈ ਨੇ ਭਾਰਤ ਸਰਕਾਰ ਵੱਲੋਂ ਚਲਾਈ ਸਰਬੱਤ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਸਬੰਧੀ ਵੱਖ ਵੱਖ ਪਿੰਡਾਂ ਦੀ ਪੰਚਾਇਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਰਾਜ ਦੇ ਕੁਲ 43 ਲੱਖ ਪਰਿਵਾਰਾਂ ਦੇ ਲਈ ਸ਼ੁਰੂ ਕੀਤੀ ਗਈ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਯੋਗ ਯਾਤਰੀਆਂ ਦੇ ਲਈ 500000 ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਹੈ ਜਿਸ ਵਿਅਕਤੀ ਦਾ ਸਕੀਮ ਕਾਰਡ ਬਣਿਆ ਹੋਵੇਗਾ ਅਤੇ ਸਰਕਾਰੀ ਹਸਪਤਾਲ ਵਿਚ 5 ਲੱਖ ਤੱਕ ਦੇ ਸਕੀਮ ਦੀ ਸੁਵਿਧਾ ਦਿੱਤੀ ਜਾਵੇਗੀ। ਇਹ ਕਾਰਡ ਜ਼ਿਲ੍ਹੇ ਦੇ ਹਰ ਇਕ ਸਰਕਾਰੀ ਹਸਪਤਾਲ ਵਿਚ ਫਰੀ ਬਣੇਗਾ ਅਤੇ ਜ਼ਿਲ੍ਹੇ ਦੇ 121 ਸੈਂਟਰ ਨਿਰਧਾਰਿਤ ਸ਼ਰਤ ਪੂਰੀ ਕਰਕੇ ਬਣਾਇਆ ਜਾ ਸਕਦਾ ਹੈ, ਜਿਸ ਦੇ ਨਾਲ ਲੋਕਾਂ ਨੂੰ ਆਪਣਾ ਇਲਾਜ ਫਰੀ ਕਰਵਾਉਣ ਵਿਚ ਪੂਰੀ ਸਹੂਲਤ ਮਿਲੇਗੀ। ਇਸ ਸਕੀਮ ਤਹਿਤ ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ ਡਾਟਾ ਵਿਚ ਸ਼ਾਮਲ ਪਰਿਵਾਰ ਛੋਟੇ ਵਪਾਰੀ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ ਕਿਸਾਨ ਪਰਿਵਾਰ ਉਸਾਰੀ ਭਲਾਈ ਬੋਰਡ ਇਸ ਦਾ ਲਾਭ ਲੈ ਸਕਦੇ ਹਨ।